ਪੰਜਾਬ ਸਮਰਾਲਾ ’ਚ ਨਸ਼ਾ ਤਸਕਰ ਦੀ ਜਾਇਦਾਦ ’ਤੇ ਚੱਲਿਆ ਪੀਲਾ ਪੰਜਾ; ਪਿੰਡ ਚੱਕੀ ਵਿਖੇ ਢਹਿ-ਢੇਰੀ ਕੀਤੀ ਗੈਰ ਕਾਨੂੰਨੀ ਉਸਾਰੀ By admin - August 2, 2025 0 4 Facebook Twitter Pinterest WhatsApp ਸਮਰਾਲਾ ਪੁਲਿਸ ਨੇ ਨਸ਼ਾ ਤਸਕਰੀ ਨਾਲ ਜੁੜੇ ਇਕ ਸਖਸ਼ ਦੀ ਗੈਰ ਕਾਨੂੰਨੀ ਉਸਾਰੀ ਤੇ ਪੀਲਾ ਪੰਜਾ ਚਲਾਇਆ ਗਿਆ ਐ। ਪੁਲਿਸ ਨੇ ਸਮਰਾਲਾ ਨੇੜਲੇ ਪਿੰਡ ਚੱਕੀ ਵਿਖੇ ਪੰਚਾਇਤੀ ਜ਼ਮੀਨ ਵਿਚ ਬਣੀ ਉਸਾਰੀ ਨੂੰ ਢਾਹਿਆ ਗਿਆ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਡਾ. ਜੋਤੀ ਯਾਦਵ ਬੈਂਸ ਨੇ ਦੱਸਿਆ ਕਿ ਸੁਖਪ੍ਰੀਤ ਸਿੰਘ ਉਰਫ ਲਾਡੀ ਖਿਲਾਫ ਨਸ਼ਾ ਤਸਕਰੀ ਦੇ ਦੋ ਮਾਮਲੇ ਦਰਜ ਨੇ। ਪੁਲਿਸ ਵੱਲੋਂ ਪੰਚਾਇਤ ਵਿਭਾਗ ਦੇ ਪੱਤਰ ਤੇ ਕਾਰਵਾਈ ਕਰਦਿਆਂ ਗੈਰ ਕਾਨੂੰਨੀ ਨਿਰਮਾਣ ਨੂੰ ਤੋੜਿਆ ਗਿਆ ਐ।