ਪੰਜਾਬ ਭਾਜਪਾ ਨੇ ਵਿਜੀਲੈਂਸ ਰੇਡ ਨੂੰ ਲੈ ਕੇ ਸਰਕਾਰ ਵੱਲ ਸਾਧਿਆ ਨਿਸ਼ਾਨਾ; ਰਣਜੀਤ ਸਿੰਘ ਗਿੱਲ ਨੇ ਵਿਜੀਲੈਂਸ ਕਾਰਵਾਈ ’ਤੇ ਚੁੱਕੇ ਸਵਾਲ; ਕਿਹਾ, ਸਿਆਸੀ ਰੰਜ਼ਿਸ਼ ਤਹਿਤ ਵਿਰੋਧੀਆਂ ਨੂੰ ਦਬਾਉਣ ਰਹੀ ਐ ਸਰਕਾਰ By admin - August 2, 2025 0 2 Facebook Twitter Pinterest WhatsApp ਉਧਰ ਭਾਜਪਾ ਨੇ ਰਣਜੀਤ ਸਿੰਘ ਗਿੱਲ ਤੇ ਵਿਜੀਲੈਂਸ ਕਾਰਵਾਈ ਨੂੰ ਲੈ ਕੇ ਸਰਕਾਰ ਵੱਲ ਨਿਸ਼ਾਨਾ ਸੇਧਿਆ ਐ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਪੰਜਾਬ ਪੰਜਾਬ ਦੇ ਮੀਤ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ ਸਿਆਸੀ ਰੰਜ਼ਿਸ਼ ਤਹਿਤ ਵਿਰੋਧੀਆਂ ਨੂੰ ਨਿਸ਼ਾਨਾ ਬਣਾ ਰਹੀ ਐ। ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਿਆ 3 ਸਾਲ ਦਾ ਅਰਸਾ ਬੀਤ ਚੁੱਕਾ ਐ ਪਰ ਸਰਕਾਰ ਨੂੰ ਰਣਜੀਤ ਸਿੰਘ ਗਿੱਲ ਵਿਚ ਕੋਈ ਕਮੀ ਦਿਖਾਈ ਨਹੀਂ ਦਿੱਤੀ ਅਤੇ ਅੱਜ ਭਾਜਪਾ ਵਿਚ ਜਾਣ ਤੋਂ ਬਾਅਦ ਵਿਜੀਲੈਂਸ ਰਾਹੀਂ ਤੰਗ ਕਰਨਾ ਸ਼ੁਰੂ ਕਰ ਦਿੱਤਾ ਐ। ਉਨ੍ਹਾਂ ਕਿਹਾ ਕਿ ਪੰਜਾਬ ਭਾਜਪਾ ਸਰਕਾਰ ਦੇ ਅਜਿਹੇ ਹੱਥਕੰਡਿਆ ਤੋਂ ਡਰਨ ਵਾਲੀ ਨਹੀਂ ਅਤੇ ਸਰਕਾਰ ਦੇ ਤਾਨਾਸ਼ਾਹੀ ਕਾਰਵਾਈ ਦਾ ਸਖਤੀ ਨਾਲ ਵਿਰੋਧ ਕੀਤਾ ਜਾਵੇਗਾ।