ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਦੇ ਕਈ ਅਜਿਹੇ ਇਲਾਕਿਆਂ ਅੰਦਰ ਵੀ ਨਹਿਰੀ ਪਹੁੰਚਣ ਲੱਗਾ ਐ, ਜਿੱਥੇ ਦੇ ਲੋਕ ਦਹਾਕਿਆਂ ਤੋਂ ਨਹਿਰੀ ਪਾਣੀ ਦੀ ਉਡੀਕ ਕਰ ਰਹੇ ਸੀ। ਇਸ ਦਾ ਤਾਜ਼ਾ ਉਦਾਹਰਨ ਸੰਗਰੂਰ ਦੇ ਹਲਕਾ ਲਹਿਰ ਦੇ ਪਿੰਡ ਘੋੜੇਨਬ ਵਿਖੇ ਵੇਖਣ ਨੂੰ ਮਿਲਿਆ ਐ, ਜਿੱਥੇ ਇਕ ਹਜ਼ਾਰ ਏਕੜ ਰਕਬੇ ਨੂੰ 30 ਸਾਲਾਂ ਬਾਅਦ ਨਹਿਰੀ ਪਾਣੀ ਨਸੀਬ ਹੋਇਆ ਐ।
ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਇਹ ਸਭ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਦੇ ਯਤਨਾ ਸਦਕਾ ਸੰਭਵ ਹੋ ਸਕਿਆ ਐ। ਪਿੰਡ ਵਾਸੀਆਂ ਨੇ ਪਾਣੀ ਦਾ ਨੱਕਾ ਖੋਲ੍ਹਣ ਤੋਂ ਪਹਿਲਾਂ ਇਕੱਠੇ ਹੋ ਕੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਤੋਂ ਅਰਦਾਸ ਕਰਵਾਈ ਗਈ ਅਤੇ ਲੱਡੂ ਵੰਡ ਕੇ ਖੁਸ਼ੀ ਸਾਂਝਾ ਕੀਤੀ ਗਈ।
ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਫਸਲਾਂ ਨੂੰ ਨਹਿਰੀ ਪਾਣੀ ਮਿਲਣ ਨਾਲ ਜਿੱਥੇ ਝਾੜ ਵਿੱਚ ਵਾਧਾ ਹੋਵੇਗਾ ਉੱਥੇ ਹੀ ਧਰਤੀ ਹੇਠਲੇ ਪਾਣੀ ਤੇ ਬਿਜਲੀ ਦੀ ਬਚਤ ਵੀ ਹੋਵੇਗੀ। ਖੇਤਾਂ ਲਈ ਨਹਿਰੀ ਪਾਣੀ ਦਾ ਪ੍ਰਬੰਧ ਕਰਨ ਲਈ ਉਹਨਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਜਲ ਸਰੋਤ ਮੰਤਰੀ, ਹਲਕਾ ਵਿਧਾਇਕ ਬਰਿੰਦਰ ਗੋਇਲ ਦਾ ਧੰਨਵਾਦ ਕੀਤਾ।