ਜਲੰਧਰ ਵਾਸੀ ਮਹਿਲਾ ਪੁਲਿਸ ਕਾਂਸਟੇਬਲ ਨੇ ਚਮਕਾਇਆ ਜ਼ਿਲ੍ਹੇ ਦਾ ਨਾਮ; ਵੀਅਤਨਾਮ ਵਿਖੇ ਹੋਈ ਏਸ਼ੀਅਨ ਚੈਂਪੀਅਨਸ਼ਿਪ ’ਚ ਕੀਤਾ ਸ਼ਾਨਦਾਰ ਪ੍ਰਦਰਸ਼ਨ; ਘਰ ਵਾਪਸੀ ’ਤੇ ਹੋਇਆ ਨਿੱਘਾ ਸਵਾਗਤ

0
3

ਜਲੰਧਰ ਦੇ ਐਸਬੀਐਸ ਨਗਰ ਨਾਲ ਸਬੰਧਤ ਮਹਿਲਾ ਪੁਲਿਸ ਕਾਂਸਟੇਬਲ ਬਲਜੀਤ ਕੌਰ ਨੇ ਵੀਅਤਨਾਮ ਵਿਖੇ ਹੋਈ 9ਵੀਂ ਏਸ਼ੀਅਨ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਜ਼ਿਲ੍ਹੇ ਦਾ ਨਾਮ ਚਮਕਾਇਆ ਐ। ਪੀਏਪੀ ਹੈੱਡਕੁਆਰਟਰ ਵਿਖੇ ਤੈਨਾਤ ਚਾਂਦੀ ਦਾ ਤਗਮਾ ਜਿੱਤ ਕੇ ਦੇਸ਼ ਅਤੇ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ। ਬਲਜੀਤ ਕੌਰ ਇਸ ਪ੍ਰਾਪਤੀ ਤੋਂ ਬਾਅਦ ਵਾਪਸ ਘਰ ਪਰਤੀ ਜਿੱਥੇ ਉਸ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਦੌਰਾਨ ਜਿੱਥੇ ਉਸ ਦਾ ਪਰਿਵਾਰ ਖੁਸ਼ੀਆਂ ਮਨ੍ਹਾ ਰਿਹਾ ਐ ਉੱਥੇ ਹੀ ਪੂਰਾ ਇਲਾਕਾ ਵੀ ਮਾਣ ਮਹਿਸੂਸ ਕਰ ਰਿਹਾ ਐ।
ਇਸ ਮੌਕੇ ਉਸਦੀ ਧੀ ਵੀ ਬਹੁਤ ਖੁਸ਼ ਦਿਖਾਈ ਦੇ ਰਹੀ ਸੀ ਅਤੇ ਇਸ ਪ੍ਰਾਪਤੀ ‘ਤੇ ਆਪਣੀ ਮਾਂ ‘ਤੇ ਫੁੱਲ ਵਰ੍ਹਾਉਂਦੀ ਦਿਖਾਈ ਦਿੱਤੀ। ਇਸ ਮਾਣਮੱਤੇ ਮੌਕੇ ‘ਤੇ ਪੰਜਾਬੀ ਕਲਾਕਾਰ ਗੁਲਜ਼ਾਰ ਲਾਹੌਰੀਆ ਵੀ ਮੌਜੂਦ ਸਨ। ਉਨ੍ਹਾਂ ਨੇ ਬਲਜੀਤ ਕੌਰ ਨੂੰ ਵਧਾਈ ਦਿੱਤੀ ਅਤੇ ਉਸਦੀ ਪ੍ਰਾਪਤੀ ਨੂੰ ਪੰਜਾਬ ਦੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਦੱਸਿਆ। ਇਸ ਮੌਕੇ ਆਪਣੇ ਸੰਬੋਧਨ ਵਿਚ ਬਲਜੀਤ ਕੌਰ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ  ਸਾਨੂੰ ਮਾਣ ਹੈ ਕਿ ਬਲਜੀਤ ਕੌਰ ਦੀ ਪ੍ਰਾਪਤੀ ਤੇ ਮਾਣ ਹੈ, ਜਿਸ ਨੇ ਅੰਤਰਰਾਸ਼ਟਰੀ ਪੱਧਰ ‘ਤੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ।
ਬਲਜੀਤ ਕੌਰ ਨੇ ਨੌਜਵਾਨਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਸਖ਼ਤ ਮਿਹਨਤ ਦੇ ਆਧਾਰ ‘ਤੇ ਜ਼ਿੰਦਗੀ ਵਿੱਚ ਕੁਝ ਪ੍ਰਾਪਤ ਕਰਨਾ ਚਾਹੀਦਾ ਹੈ। ਉਸਨੇ ਕਿਹਾ, “ਜੇਕਰ ਟੀਚਾ ਸਾਫ਼ ਹੋਵੇ ਅਤੇ ਸਖ਼ਤ ਮਿਹਨਤ ਇਮਾਨਦਾਰੀ ਨਾਲ ਕੀਤੀ ਜਾਵੇ, ਤਾਂ ਸਫਲਤਾ ਯਕੀਨੀ ਹੈ। ਸਮਾਜ ਤੁਹਾਡੇ ‘ਤੇ ਉਦੋਂ ਹੀ ਮਾਣ ਕਰੇਗਾ ਜਦੋਂ ਤੁਸੀਂ ਆਪਣੀ ਮਿਹਨਤ ਅਤੇ ਮਿਹਨਤ ਦੇ ਆਧਾਰ ‘ਤੇ ਕਿਸੇ ਅਹੁਦੇ ‘ਤੇ ਪਹੁੰਚੋਗੇ।

LEAVE A REPLY

Please enter your comment!
Please enter your name here