ਸੰਗਰੂਰ ਪਹੁੰਚੇ ਸਾਬਕਾ ਜਥੇਦਾਰ ਦਾ ਸੁਖਬੀਰ ਬਾਦਲ ਵੱਲ ਨਿਸ਼ਾਨਾ; ਪਰਮਜੀਤ ਸਿੰਘ ਸਰਨਾ ਰਾਹੀਂ ਜਥੇਦਾਰ ’ਤੇ ਦਬਾਅ ਦੇ ਲਾਏ ਇਲਜ਼ਾਮ

0
3

ਸੰਗਰੂਰ ਦੇ ਮਸਤੂਆਣਾ ਸਾਹਿਬ ਵਿਖੇ ਤਿੰਨ ਰੋਜ਼ਾ ਸੈਮੀਨਾਰ ਵਿਚ ਸ਼ਿਰਕਤ ਕਰਨ ਪਹੁੰਚੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਤੇ ਵੱਡੇ ਸ਼ਬਦੀ ਹਮਲੇ ਕੀਤੇ ਨੇ। ਇੱਥੇ ਅਕਾਲ ਕਾਲਜ ਕੌਂਸਲ ਵਿਖੇ ਸੈਮੀਨਾਰ ਦੇ ਪਹਿਲੇ ਦਿਨ ਬੋਲਦਿਆਂ ਸਾਬਕਾ ਜਥੇਦਾਰ ਨੇ ਕਿਹਾ ਕਿ ਹਰ ਪੰਥ ਦਰਦੀ ਚਾਹੁੰਦਾ ਐ ਕਿ ਪੰਜਾਬ ਦੀ ਰਾਜਸੀ ਜਮਾਤ ਅਕਾਲੀ ਦਲ ਮਜਬੂਰ ਹੋਵੇ ਪਰ ਅਕਾਲੀ ਦਲ ਤੇ ਕਾਬਜ ਧਿਰ ਅਜਿਹਾ ਨਹੀਂ ਚਾਹੁੰਦੀ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਪੂ ਬਣੇ ਸੁਖਬੀਰ ਸਿੰਘ ਬਾਦਲ ਦਿੱਲੀ ਦੇ ਆਗੂ ਪਰਮਜੀਤ ਸਿੰਘ ਸਰਨਾ ਰਾਹੀਂ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ 2 ਦਸੰਬਰ ਦਾ ਹੁਕਮਨਾਮਾ ਰੱਦ ਕਰਵਾਉਣ ਤੋਂ ਇਲਾਵਾ 11 ਤਰੀਕ ਨੂੰ ਹੋਣ ਵਾਲੇ ਇਜਲਾਸ ਉੱਤੇ ਪਾਬੰਦੀ ਲਾਉਣ ਲਈ ਦਬਾਅ ਬਣਾ ਰਹੇ ਨੇ। ਉਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਐ ਅਤੇ ਅਸੀਂ ਦੁਨੀਆਂ ਭਰ ਦੇ ਸਿੱਖਾਂ ਨੂੰ ਅਪੀਲ ਕਰਨੀ ਚਾਹੁੰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਕੀਤੇ ਜਾ ਰਹੇ ਯਤਨਾਂ ਨੂੰ ਕੱਚੇ ਲਾਹੁਣ ਦੀਆਂ ਕੋਸ਼ਿਸ਼ਾਂ ਕਰਨ ਵਾਲਿਆਂ ਖਿਲਾਫ ਲਾਮਬੰਦ ਹੋ ਕੇ ਆਵਾਜ ਬੁਲੰਧ ਕੀਤੀ ਜਾਵੇ।
ਦੱਸਣਯੋਗ ਐ ਕਿ ਇਹ ਸੈਮੀਨਾਰ ਅਕਾਲੀ ਦਲ ਦੀ ਪੁਨਰ ਸੁਰਜੀਤੀ ਵਿਸ਼ੇ ਤੇ ਕਰਵਾਇਆ ਜਾ ਰਿਹਾ ਐ, ਜਿਸ ਵਿਚ ਪੰਥ ਦੇ ਬਹੁਤ ਸਾਰੇ ਵਿਦਵਾਨ ਪਹੁੰਚ ਰਹੇ ਨੇ। ਅੱਜ ਪਹਿਲੇ ਦਿਨ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਇਲਾਵਾ ਬਹੁਤ ਸਾਰੇ ਸਿੱਖ ਆਗੂਆਂ ਨੇ ਪਹੁੰਚ ਕੇ ਆਪਣੇ ਵਿਚਾਰ ਸਾਂਝਾ ਕੀਤੇ। ਇਸ ਮੌਕੇ ਸੰਬੋਧਨ ਕਰਦਿਆਂ ਗਿ. ਹਰਪ੍ਰੀਤ ਸਿੰਘ ਨੇ ਕਿਹਾ ਕਿ ਅਕਾਲੀ ਦਲ ਤੇ ਕਾਬਜ ਧਿਰ ਸ੍ਰੀ ਅਕਾਲ ਤਖਤ ਸਾਹਿਬ ਦੇ 2 ਦਸੰਬਰ ਦੇ ਹੁਕਮਾਂ ਤਹਿਤ ਕੀਤੀ ਗਈ ਮੈਂਬਰਸ਼ਿਪ ਭਰਤੀ ਨੂੰ ਰੱਦ ਕਰਨ ਦੇ ਯਤਨ ਕਰ ਰਹੀ ਐ, ਜਿਸ ਨੂੰ ਲੈ ਕੇ ਹਰ ਪੰਥ ਦਰਦੀ ਨੂੰ ਇਕਜੁਟ ਹੋ ਕੇ ਆਵਾਜ ਬੁਲੰਦ ਕਰਨੀ ਚਾਹੀਦੀ ਐ।

LEAVE A REPLY

Please enter your comment!
Please enter your name here