ਪੰਜਾਬ ਲੁਧਿਆਣਾ ’ਚ ਆਨਲਾਈਨ ਠੱਗੀਆਂ ਦਾ ਪਰਦਾਫਾਸ਼; ਡਿਲਿਵਰ ਕੰਪਨੀ ਦੇ ਕਾਮਿਆਂ ਨੇ ਲੋਕਾਂ ਨੂੰ ਕੀਤਾ ਜਾਗਰੂਕ; ਜਨਤਾ ਨੂੰ ਰਜਿਸਟਰ ਐਪਸ ਤੋਂ ਸਾਮਾਨ ਮਗਵਾਉਣ ਦੀ ਕੀਤੀ ਅਪੀਲ By admin - August 2, 2025 0 2 Facebook Twitter Pinterest WhatsApp ਲੁਧਿਆਣਾ ਸ਼ਹਿਰ ਅੰਦਰ ਅਣ-ਅਧਿਕਾਰਤ ਸਾਈਟਾਂ ਰਾਹੀਂ ਲੋਕਾਂ ਨਾਲ ਠੱਗੀ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ, ਜਿਸ ਨੂੰ ਲੈ ਕੇ ਡਿਲਿਵਰ ਕੰਪਨੀਆਂ ਨੇ ਮੁਲਾਜਮਾਂ ਨੇ ਲੋਕਾਂ ਨੂੰ ਜਾਗਰੂਕ ਕੀਤਾ ਐ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਡਿਲਿਵਰ ਬੋਆਏ ਵਜੋਂ ਕੰਮ ਕਰਦੇ ਕਾਮਿਆਂ ਨੇ ਕਿਹਾ ਕਿ ਕੁੱਝ ਲੋਕ ਅਣਅਧਿਕਾਰਤ ਸਾਈਟਾਂ ਤੋਂ ਆਰਡਰ ਦੇ ਦਿੰਦੇ ਨੇ, ਜਿਨ੍ਹਾਂ ਵਿਚ ਸਹੀ ਸਾਮਾਨ ਹੋਣ ਦੀ ਕੋਈ ਗਾਰੰਟੀ ਨਹੀਂ ਹੁੰਦੀ ਅਤੇ ਜਦੋਂ ਉਹ ਪਾਰਸਲ ਲੋਕਾਂ ਨੂੰ ਦੇਣ ਜਾਂਦੇ ਨੇ ਤਾਂ ਪਾਰਸਲ ਖਾਲੀ ਹੋਮ ਕਾਰਨ ਲੋਕ ਉਨ੍ਹਾਂ ਨੂੰ ਫੜ ਲੈਂਦੇ ਨੇ। ਉਨ੍ਹਾਂ ਕਿਹਾ ਕਿ ਬੰਦ ਪਾਰਸਲ ਲਈ ਉਹ ਜਵਾਬਦੇਹ ਨਹੀਂ ਹਨ, ਇਸ ਲਈ ਲੋਕਾਂ ਨੂੰ ਅਧਿਕਾਰਤ ਸਾਈਟਾਂ ਤੋਂ ਹੀ ਸਾਮਾਨ ਦਾ ਆਰਡਰ ਦੇਣਾ ਚਾਹੀਦਾ ਐ। ਉਨ੍ਹਾਂ ਕਿਹਾ ਕਿ ਉਹ ਪਾਰਸਲ ਖੁੱਲ੍ਹਾ ਹੋਣ ਦੀ ਸੂਰਤ ਵਿਚ ਹੀ ਇਸ ਦੇ ਜ਼ਿੰਮੇਵਾਰ ਹਨ। ਇਸੇ ਦੌਰਾਨ ਸ਼ਹਿਰ ਦੇ ਸਮਾਜ ਸੇਵੀ ਸੰਦੀਪ ਸ਼ੁਕਲਾ ਨੇ ਡਿਲਿਵਰ ਕਾਮਿਆਂ ਸਮੇਤ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੁੱਝ ਲੋਕ ਫਰਜੀ ਸਾਇਟਾਂ ਰਾਹੀਂ ਲੋਕਾਂ ਤੋਂ ਆਰਡਰ ਲੈ ਕੇ ਠੱਗੀ ਮਾਰ ਰਹੇ ਨੇ। ਅਜਿਹੀ ਠੱਗੀ ਦਾ ਉਹ ਖੁਦ ਵੀ ਸ਼ਿਕਾਰ ਹੋ ਚੁੱਕੇ ਨੇ, ਜਿਸ ਕਾਰਨ ਉਨ੍ਹਾਂ ਨੇ ਲੋਕਾਂ ਨੂੰ ਇਸ਼ਤਿਹਾਰ ਦੇਖ ਕੇ ਜਾਂ ਅਣਅਧਿਕਾਰਤ ਸਾਈਟਾਂ ਰਾਹੀਂ ਸਾਮਾਨ ਆਰਡਰ ਕਰਨ ਤੋਂ ਗੁਰੇਜ ਕਰਨ ਦੀ ਸਲਾਹ ਦਿੱਤੀ ਐ। ਉਨ੍ਹਾਂ ਨੇ ਲੋਕਾਂ ਨੂੰ ਅਧਿਕਾਰਤ ਸਾਈਟਾਂ ਰਾਹੀਂ ਹੀ ਸਾਮਾਨ ਦਾ ਆਰਡਰ ਦੇਣਾ ਚਾਹੀਦਾ ਐ ਤਾਂ ਜੋ ਆਨਲਾਈਨ ਠੱਗੀ ਤੋਂ ਬਚਿਆ ਜਾ ਸਕੇ। ਇਸੇ ਦੌਰਾਨ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਨੇ ਵੀ ਮੀਡੀਆ ਸਾਹਮਣੇ ਆ ਕੇ ਆਪਬੀਤੀ ਬਿਆਨਦਿਆਂ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ।