ਪੰਜਾਬ ਅੰਮ੍ਰਿਤਸਰ ਕਮਿਸ਼ਨਰ ਤਕ ਪਹੁੰਚਿਆਂ ਕੁਰਾਲੀ ਦੇ ਮੰਦਰ ’ਚ ਗਿੱਧੇ ਦਾ ਮੁੱਦਾ; ਵੀਡੀਓ ਵਾਇਰਲ ਹੋਣ ਤੋਂ ਬਾਅਦ ਸੰਤ ਸਮਾਜ ਨੇ ਸ਼ਿਕਾਇਤ ਦੇ ਕੇ ਮੰਗੀ ਕਾਰਵਾਈ By admin - August 2, 2025 0 2 Facebook Twitter Pinterest WhatsApp ਕੁਰਾਲੀ ਦੇ ਇਕ ਮੰਦਰ ਵਿਚ ਬੀਬੀਆਂ ਵੱਲੋਂ ਡੀਜੇ ਤੇ ਡਾਂਸ ਕਰਨ ਦਾ ਮੁੱਦਾ ਗਰਮਾ ਗਿਆ ਐ। ਇਸ ਨੂੰ ਲੈ ਕੇ ਅੰਮ੍ਰਿਤਸਰ ਦੇ ਹਿੰਦੂ ਸਮਾਜ ਤੇ ਸੰਤ ਸਮਾਜ ਨੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਕੋਲ ਸ਼ਿਕਾਇਤ ਦੇ ਕੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਐ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਸੁਆਮੀ ਅਸ਼ਨੀਲ ਜੀ ਮਹਾਰਾਜ ਨੇ ਕਿਹਾ ਕਿ ਇਨ੍ਹਾਂ ਔਰਤਾਂ ਨੇ ਮੰਦਰ ਵਿਚ ਭੜਕੀਲੇ ਗਾਣਿਆਂ ਤੇ ਗਿੱਧਾ ਪਾ ਕੇ ਮੰਦਰ ਦੀ ਮਰਿਆਦਾ ਨੂੰ ਠੇਸ ਪਹੁੰਚਾਈ ਐ, ਜਿਸ ਲਈ ਕਾਨੂੰਨੀ ਕਾਰਵਾਈ ਕੀਤੀ ਐ। ਬੀਬੀਆਂ ਵੱਲੋਂ ਮੁਆਫੀ ਮੰਗਣ ਬਾਰੇ ਉਨ੍ਹਾਂ ਕਿਹਾ ਕਿ ਇਨ੍ਹਾਂ ਬੀਬੀਆਂ ਨੇ ਮੁਆਫੀ ਵੀ ਮਾਤਾ ਦੀ ਮੂਰਤੀ ਵੱਲ ਪਿੱਠ ਕਰ ਕੇ ਮੰਗੀ ਐ ਜੋ ਇਨ੍ਹਾਂ ਦੀ ਇਕ ਹੋਰ ਗਲਤੀ ਐ। ਉਨ੍ਹਾਂ ਕਿਹਾ ਕਿ ਉਹ ਗਿੱਧਾ ਪਾਉਣ ਵਾਲੀਆਂ ਔਰਤਾਂ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣਗੇ, ਤਾਂ ਜੋ ਅੱਗੇ ਤੋਂ ਕੋਈ ਅਜਿਹੀ ਗਲਤੀ ਕਰਨ ਦਾ ਹੀਆ ਨਾ ਕਰ ਸਕੇ। ਦੱਸਣਯੋਗ ਐ ਕਿ ਕੁਰਾਲੀ ਦੇ ਇਕ ਮੰਦਰ ਦੀ ਵੀਡੀਓ ਸ਼ੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਜਿਸ ਵਿਚ ਕੁੱਝ ਬੀਬੀਆ ਮੰਦਰ ਵਿਚ ਪੰਜਾਬੀ ਗਾਣਿਆਂ ਤੇ ਗਿੱਧਾ ਪਾਉਂਦੀਆਂ ਦਿਖਾਈ ਦੇ ਰਹੀਆਂ ਨੇ। ਇਹ ਬੀਬੀਆਂ ਪੰਜਾਬੀ ਗੀਤ ਇਨ੍ਹਾਂ ਅੱਲੜ੍ਹਾਂ ਦੇ ਅੱਜ ਰੱਬ ਯਾਦ ਨਹੀਂ…ਲਾ ਕੇ ਤਿੰਨ ਪੈੱਗ ਬੱਲੀਏ ਆਇਆ ਗੀਤਾਂ ਤੇ ਠੁਮਕੇ ਲਗਾਉਂਦੀਆਂ ਦਿਖਾਈ ਦੇ ਰਹੀਆਂ ਨੇ। ਬੀਬੀਆਂ ਦੇ ਨੱਚਣ ਵਾਲੇ ਸਥਾਨ ਤੇ ਮੰਦਰ ਅੰਦਰਲਾ ਟੱਲ ਅਤੇ ਪਿੱਛੇ ਮੂਰਤੀ ਵੀ ਦਿਖਾਈ ਦੇ ਰਹੀ ਐ। ਇਹ ਵੀਡੀਓ ਵੀ ਔਰਤਾਂ ਨੇ ਖੁਦ ਹੀ ਬਣਾ ਕੇ ਵਾਇਰਲ ਕੀਤਾ ਦੱਸਿਆ ਜਾ ਰਿਹਾ ਐ। ਵੀਡੀਓ ਵਿਚ ਔਰਤਾਂ ਸੈਲਫੀਆਂ ਲੈਂਦੀਆਂ ਵੀ ਦਿਖਾਈ ਦੇ ਰਹੀਆਂ ਨੇ।