ਪੰਜਾਬ ਅੰਮ੍ਰਿਤਸਰ ਦੇ ਦੁਕਾਨਦਾਰਾਂ ਨੇ ਕਮਰਸ਼ੀਅਲ ਗੈਸ ਕੀਮਤ ਕਟੌਤੀ ਨੂੰ ਦੱਸਿਆ ਨਾਕਾਫੀ; ਸਰਕਾਰ ਤੋਂ ਘੱਟ ਤੋਂ ਘੱਟ 100 ਤੋਂ 150 ਰੁਪਏ ਕੀਮਤ ਘਟਾਉਣ ਦੀ ਕੀਤੀ ਮੰਗ By admin - August 2, 2025 0 3 Facebook Twitter Pinterest WhatsApp ਸਰਕਾਰ ਵੱਲੋਂ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਿਚ 35 ਰੁਪਏ ਦੀ ਕਟੌਤੀ ਕੀਤੀ ਗਈ ਐ, ਜਿਸ ਨੂੰ ਲੈ ਕੇ ਦੁਕਾਨਦਾਰਾਂ ਨੇ ਨਾਰਾਜ਼ਗੀ ਜਾਹਰ ਕੀਤੀ ਐ। ਗੁਰੂ ਨਗਰੀ ਅੰਮ੍ਰਿਤਸਰ ਨਾਲ ਸਬੰਧਤ ਦੁਕਾਨਦਾਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਕਮਰਸ਼ੀਅਲ ਗੈਸ ਸਿਲੰਡਰ ਕਾਫੀ ਮਹਿੰਗੇ ਰੇਟ ਤੇ ਮਿਲ ਰਹੇ ਨੇ। ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰ ਨੇ ਸਿਲੰਡਰ ਦੀ ਕੀਮਤ ਵਿਚ 35 ਰੁਪਏ ਦੀ ਕਟੌਤੀ ਕਰ ਦਿੱਤੀ ਐ ਪਰ ਇਹ ਮੌਜੂਦਾ ਕੀਮਤਾਂ ਦੇ ਹਿਸਾਬ ਨਾਲ ਕਾਫੀ ਘੱਟ ਐ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਿਲੰਡਰ ਦੀ ਕੀਮਤ 1500 ਰੁਪਏ ਤਕ ਤੈਅ ਕਰਨਾ ਚਾਹੀਦੀ ਐ। ਦੁਕਾਨਦਾਰਾਂ ਨੇ ਕਿਹਾ ਕਿ 35 ਰੁਪਏ ਦੀ ਕਟੌਤੀ ਨਾਲ ਮਹਿੰਗਾਈ ਉੱਤੇ ਕੋਈ ਖਾਸ ਅਸਰ ਨਹੀਂ ਪੈਣ ਵਾਲਾ। ਉਹਨਾਂ ਦੀ ਮੰਗ ਹੈ ਕਿ ਸਰਕਾਰ ਨੂੰ ਘੱਟੋ-ਘੱਟ 150 ਤੋਂ 200 ਰੁਪਏ ਤੱਕ ਦੀ ਕਟੌਤੀ ਕਰਨੀ ਚਾਹੀਦੀ ਹੈ, ਤਾਂ ਕਿ ਹਰ ਕਿਸੇ ਤੱਕ ਇਸਦਾ ਲਾਭ ਪਹੁੰਚ ਸਕੇ। ਵਪਾਰੀਆਂ ਦਾ ਕਹਿਣਾ ਹੈ ਕਿ ਜੇ ਗੈਸ ਸਿਲਿੰਡਰ ਸਸਤੇ ਹੋਣਗੇ ਤਾਂ ਹੋਟਲ, ਧਾਬਿਆਂ ਅਤੇ ਹੋਰ ਵਪਾਰਕ ਧੰਦਿਆਂ ਵਿੱਚ ਵਰਤੇ ਜਾਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ‘ਚ ਵੀ ਕਮੀ ਆਵੇਗੀ, ਜਿਸ ਨਾਲ ਆਮ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਮਿਲੇਗੀ। ਉਨ੍ਹਾਂ ਨੇ ਸਰਕਾਰ ਕੋਲ ਅਪੀਲ ਕੀਤੀ ਕਿ ਵਪਾਰਕ ਗੈਸ ਸਿਲਿੰਡਰਾਂ ਦੀਆਂ ਕੀਮਤਾਂ ‘ਚ ਵਧੇਰੇ ਕਮੀ ਕਰਕੇ ਵਪਾਰੀਆਂ ਤੇ ਆਮ ਲੋਕਾਂ ਨੂੰ ਰਾਹਤ ਦਿਤੀ ਜਾਵੇ।