ਪੰਜਾਬ ਗੁਰਦਾਸਪੁਰ ’ਚ ਟੋਕੇ ’ਚ ਕਰੰਟ ਆਉਣ ਕਾਰਨ ਦੋ ਜਣਿਆਂ ਦੀ ਮੌਤ; ਹਵੇਲੀ ’ਚ ਪੱਠੇ ਕੁਤਰਨ ਦੌਰਾਨ ਟੋਕੇ ’ਚ ਅਚਾਨਕ ਆਇਆ ਕਰੰਟ; ਦੋ ਜਣਿਆਂ ਦੀ ਮੌਕੇ ਤੇ ਹੋਈ ਮੌਤ, ਇਕ ਗੰਭੀਰ ਹਾਲਤ ’ਚ ਹਸਪਤਾਲ ਦਾਖਲ By admin - July 31, 2025 0 2 Facebook Twitter Pinterest WhatsApp ਗੁਰਦਾਸਪੁਰ ਦੇ ਹਲਕਾ ਦੀਨਾਨਗਰ ਅਧੀਨ ਆਉਂਦੇ ਪਿੰਡ ਦਬੂੜੀ ਤੋਂ ਇੱਕ ਬਹੁਤ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੱਥੇ ਪੱਠੇ ਕੁਤਰਨ ਦੌਰਾਨ ਟੋਕੇ ਵਿਚ ਕਰੰਟ ਆਉਣ ਕਾਰਨ ਦੋ ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਇਕ ਹੋਰ ਗੰਭੀਰ ਜ਼ਖਮੀ ਹੋ ਗਿਆ। ਮ੍ਰਿਤਕਾਂ ਦੀ ਪਛਾਣ 30 ਸਾਲਾ ਜਸਵਿੰਦਰ ਸਿੰਘ ਅਤੇ ਗਗਨ ਸਿੰਘ ਉਮਰ 26 ਵਜੋਂ ਹੋਈ ਹੈ ਅਤੇ ਜ਼ਖਮੀ ਦੀ ਪਛਾਣ ਅਰਜਨ ਸਿੰਘ ਠਾਕੁਰ ਵਜੋਂ ਹੋਈ ਐ। ਤਿੰਨੇ ਨੌਜਵਾਨ ਖੇਤੀਬਾੜੀ ਦਾ ਕੰਮ ਕਰਦੇ ਸਨ। ਇਨ੍ਹਾਂ ਵਿਚੋਂ ਜਸਵਿੰਦਰ ਸਿੰਘ ਅਤੇ ਅਰਜਨ ਸਿੰਘ ਦੋਵੇਂ ਸਕੇ ਭਰਾ ਹਨ। ਘਟਨਾ ਤੋਂ ਬਾਅਦ ਪੀੜਤ ਪਰਿਵਾਰਾਂ ਤੇ ਪਿੰਡ ਵਿਚ ਸੋਗ ਦੀ ਲਹਿਰ ਐ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੋਨੀ ਸ਼ਰਮਾ ਨੇ ਦੱਸਿਆ ਕਿ ਤਿੰਨ ਨੌਜਵਾਨ ਆਪਣੀ ਹਵੇਲੀ ਵਿੱਚ ਸ਼ਾਮ ਕਰੀਬ 7 ਵਜੇ ਦੇ ਨਾਲ ਬਿਜਲੀ ਵਾਲੇ ਟੋਕੇ ਤੇ ਪੱਠੇ ਕੁੱਤਰ ਰਹੇ ਸਨ ਕਿ ਅਚਾਨਕ ਟੋਕੇ ਵਿੱਚ ਕਰੰਟ ਆਉਣ ਕਾਰਨ ਤਿੰਨੇ ਕਰੰਟ ਦੀ ਲਪੇਟ ਵਿੱਚ ਆ ਗਏ ਜਿਸ ਕਾਰਨ 2 ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਇੱਕ ਨੌਜਵਾਨ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਅਰਜਨ ਸਿੰਘ ਗੰਭੀਰ ਹਾਲਤ ਵਿਚ ਗੁਰਦਾਸਪੁਰ ਤੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਐ।