ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਅੱਜ ਫਿਰੋਜ਼ਪੁਰ ਤੋਂ ਮੋਗਾ ਜਾਂਦਿਆਂ ਰਸਤੇ ਵਿਚ ਕਾਫਲਾ ਰੁਕਵਾ ਕੇ ਬਜੁਰਗਾਂ ਨੂੰ ਮਿਲੇ। ਦਰਅਸਲ ਇਸ ਸੜਕ ਤੇ 8 ਤੋਂ 9 ਬਜ਼ੁਰਗ ਬੱਸਾਂ ਦੀਆਂ ਸਵਾਰੀਆਂ ਨੂੰ ਮਰੂੰਡਾ ਵੇਚਣ ਦਾ ਕੰਮ ਕਰਦੇ ਨੇ, ਜਿਨ੍ਹਾਂ ਨੂੰ ਵੇਖ ਕੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਆਪਣਾ ਕਾਫਲਾ ਰੁਕਵਾ ਲਿਆ ਅਤੇ ਬਜੁਰਗਾਂ ਨਾਲ ਗੱਲਬਾਤ ਕੀਤੀ।
ਇਸ ਦੌਰਾਨ ਮੰਤਰੀ ਨੇ ਬਜੁਰਗਾਂ ਨੂੰ ਇੱਥੇ ਪੱਕਾ ਅੱਡਾ ਬਣਾ ਕੇ ਦੇਣ ਅਤੇ ਇਲੈਕਟ੍ਰੀਕਕਲ ਟਰਾਈ ਸਾਇਕਲ ਦੇਣ ਦਾ ਭਰੋਸਾ ਦਿੱਤਾ। ਡਾ. ਬਲਜੀਤ ਕੌਰ ਨੇ ਬਜੁਰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਜੁਰਗਾਂ ਦੀ ਭਲਾਈ ਵਾਲਾ ਮਹਿਕਮਾ ਉਨ੍ਹਾਂ ਕੋਲ ਹੀ ਐ, ਇਸ ਲਈ ਉਹ ਉਨ੍ਹਾਂ ਦੀ ਹਰ ਸੰਭਵ ਮਦਦ ਕਰਨਗੇ। ਕੈਬਨਿਟ ਮੰਤਰੀ ਵੱਲੋਂ ਕਾਫਲਾ ਰੋਕ ਕੇ ਗੱਲਬਾਤ ਕਰਨ ਤੋਂ ਬਜ਼ੁਰਗ ਵੀ ਕਾਫੀ ਖੁਸ਼ ਦਿਖਾਈ ਦਿੱਤੇ। ਇਸੇ ਦੌਰਾਨ ਮੰਤਰੀ ਨਾਲ ਮੌਜੂਦ ਸਟਾਫ ਤੇ ਸੁਰੱਖਿਆ ਕਰਮੀਆਂ ਨੇ ਬਜੁਰਗਾਂ ਕੋਲ ਸਾਰਾ ਮਰੂੰਡਾ ਖਰੀਦ ਲਿਆ, ਜਿਸ ਤੋਂ ਬਾਅਦ ਮੰਤਰੀ ਦਾ ਕਾਫਲਾ ਅੱਗੇ ਲਈ ਰਵਾਨਾ ਹੋ ਗਿਆ।