ਪੰਜਾਬ ਫਰੀਦਕੋਟ ਪੁਲਿਸ ਵੱਲੋਂ ਬੈਂਕ ਘੁਟਾਲਾ ਮਾਮਲੇ ਦਾ ਮੁਲਜ਼ਮ ਗ੍ਰਿਫਤਾਰ; ਯੂਪੀ ਤੋਂ ਗ੍ਰਿਫਤਾਰ ਕਰ ਕੇ ਮਾਨਯੋਗ ਅਦਾਲਤ ’ਚ ਕੀਤਾ ਪੇਸ਼; ਐਸਐਸਪੀ ਪ੍ਰਗਿਆ ਜੈਨ ਨੇ ਪ੍ਰੈੱਸ ਕਾਨਫਰੰਸ ਦੌਰਾਨ ਸਾਂਝਾ ਕੀਤੀ ਜਾਣਕਾਰੀ By admin - July 31, 2025 0 3 Facebook Twitter Pinterest WhatsApp ਫਰੀਦਕੋਟ ਪੁਲਿਸ ਨੇ ਕਸਬਾ ਸਾਦਿਕ ਵਿਖੇ ਹੋਏ ਬਹੁ-ਕਰੋੜੀ ਬੈਂਕ ਘਪਲੇ ਦੇ ਦੋਸ਼ੀ ਨੂੰ ਯੂਪੀ ਤੋਂ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਐ। ਕਰੋੜਾਂ ਦੇ ਖਪਲੇ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਅਮਿਤ ਢਿੰਗਲਾ ਨਾਮ ਦਾ ਇਹ ਸਖਸ਼ ਫਰਾਰ ਹੋ ਗਿਆ ਸੀ, ਜਿਸ ਦੀ ਭਾਲ ਵਿਚ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਸੀ। ਇਸੇ ਦੌਰਾਨ ਪੁਲਿਸ ਨੇ ਮੁਲਜਮ ਨੂੰ ਤਕਨੀਕੀ ਮਾਹਿਰਾਂ ਦੀ ਮਦਦ ਨਾਲ ਟਰੇਸ ਕਰ ਕੇ ਯੂਪੀ ਦੇ ਮਥੂਰਾ ਵਰਿੰਦਰਾਵਨ ਤੋਂ ਗ੍ਰਿਫਤਾਰ ਕੀਤਾ ਐ। ਪੁਲਿਸ ਨੇ ਮੁਲਜਮ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰ ਕੇ ਅਗਲੀ ਜਾਂਚ ਕੀਤੀ ਜਾਵੇਗੀ। ਪੁਲਿਸ ਨੂੰ ਮੁਲਜਮ ਦੀ ਅਗਲੀ ਪੁਛਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਐ। ਦੱਸਣਯੋਗ ਐ ਕਿ ਫਰੀਦਕੋਟ ਦੇ ਕਸਬਾ ਸਾਦਿਕ ਦੀ ਐਸਬੀਆਈ ਬੈਂਕ ਦੀ ਬਰਾਂਚ ਵਿੱਚ ਇੱਕ ਮੁਲਾਜ਼ਮ ਦੁਆਰਾ ਲੋਕਾਂ ਦੇ ਖਾਤਿਆਂ ਵਿੱਚੋਂ ਹੇਰਾਫੇਰੀ ਕਰ ਕਰੋੜਾਂ ਰੁਪਏ ਗਾਇਬ ਕਰ ਦਿੱਤੇ ਗਏ ਜਿਸ ਤੋਂ ਬਾਅਦ ਮਿਲੀਆਂ ਸ਼ਿਕਾਇਤਾਂ ਤੇ ਪੁਲਿਸ ਵੱਲੋਂ ਅਮਿਤ ਢਿੰਗੜਾ ਦੇ ਖਿਲਾਫ ਸ਼ਿਕਾਇਤ ਦਰਜ ਕੀਤੀ ਗਈ ਸੀ ਜਿਸ ਤੋਂ ਬਾਅਦ ਅਮਿਤ ਢੀਂਗੜਾ ਲਗਾਤਾਰ ਫਰਾਰ ਚੱਲ ਰਿਹਾ ਸੀ । ਇਸੇ ਦੌਰਾਨ ਅਮਿਤ ਦੀ ਪਤਨੀ ਨੂੰ ਵੀ ਪੁਲਿਸ ਨੇ ਇਸ ਮਾਮਲੇ ਵਿੱਚ ਨਾਮਜਦ ਕਰ ਉਸ ਨੂੰ ਗ੍ਰਿਫਤਾਰ ਕੀਤਾ ਸੀ ਕਿਉਂਕਿ ਕਰੋੜਾਂ ਰੁਪਏ ਦੀ ਟਰਾਂਜੈਕਸ਼ਨ ਉਸਦੇ ਖਾਤੇ ਵਿੱਚ ਕੀਤੀ ਗਈ ਸੀ, ਜਿਸ ਤੋਂ ਬਾਅਦ ਲਗਾਤਾਰ ਪੁਲਿਸ ਵੱਲੋਂ ਅਮਿਤ ਧਿਗੜਾ ਦੀ ਤਲਾਸ਼ ਕੀਤੀ ਜਾ ਰਹੀ ਸੀ। ਉਥੇ ਹੀ ਟੈਕਨੀਕਲ ਸੈਲ ਦੀ ਮਦਦ ਵੀ ਉਸ ਦੀ ਤਲਾਸ਼ ਵਿੱਚ ਲਈ ਜਾ ਰਹੀ ਸੀ ਜਿਸ ਦੇ ਚਲਦੇ ਕਾਫੀ ਮੁਸ਼ੱਕਤ ਕਰਨ ਤੋਂ ਬਾਅਦ ਇਹ ਸਾਹਮਣੇ ਆਇਆ ਕਿ ਅਮਿਤ ਯੂ.ਪੀ ਦੇ ਮਥੁਰਾ ਵਰਿੰਦਰਾਵਨ ਵਿੱਚ ਲੁਕਿਆ ਹੋਇਆ ਹੈ। ਪੁਲਿਸ ਨੂੰ ਇਹ ਵੀ ਸੂਚਨਾ ਮਿਲੀ ਸੀ ਕਿ ਜੇਕਰ ਉਸ ਨੂੰ ਜਲਦ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਉਹ ਬੁੰਬਈ ਫਰਾਰ ਹੋ ਸਕਦਾ ਹੈ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਗਠਿਤ ਕੀਤੀ ਇੱਕ ਟੀਮ ਤੁਰੰਤ ਮਥੁਰਾ ਰਵਾਨਾ ਕੀਤੀ ਗਈ ਜਿੱਥੇ ਯੂ.ਪੀ ਪੁਲਿਸ ਦੀ ਮਦਦ ਦੇ ਨਾਲ ਅਮਿਤ ਢੀਂਗੜਾ ਨੂੰ ਇੱਕ ਪੋਸ਼ ਕਲੋਨੀ ਵਿੱਚ ਗ੍ਰਿਫ਼ਤਾਰ ਕਰ ਲਿਆ ਹਾਲਾਂਕਿ ਉਸ ਦੀ ਗ੍ਰਿਫਤਾਰੀ ਵਕਤ ਕਾਫੀ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ ਜਦੋ ਉਸ ਵੱਲੋਂ ਆਪਣੇ ਆਪ ਨੂੰ ਨੌਵੀਂ ਮੰਜ਼ਿਲ ਤੋਂ ਛਲਾਂਗ ਮਾਰ ਕੇ ਆਤਮ ਹੱਤਿਆ ਕਰਨ ਦੀ ਪੁਲਿਸ ਨੂੰ ਧਮਕੀ ਦਿੱਤੀ ਪਰ ਪੁਲਿਸ ਨੇ ਬਹੁਤ ਹੀ ਸਹਿਜਤਾ ਨਾਲ ਇਸ ਮਸਲੇ ਹੋਏ ਹੈਂਡਲ ਕਰਦੇ ਹੋਏ ਅਮਿਤ ਨੂੰ ਗ੍ਰਿਫਤਾਰ ਕਰ ਲਿਆ ਜਿਸ ਨੂੰ ਅੱਜ ਦੇਰ ਰਾਤ ਫਰੀਦਕੋਟ ਲਿਆਂਦਾ ਗਿਆ। ਅੱਜ ਐਸਐਸਪੀ ਫਰੀਦਕੋਟ ਵੱਲੋਂ ਕੀਤੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਗਿਆ ਕਿ ਅਮਿਤ ਢੀਂਗੜਾ ਜੋ ਕਿ ਕਾਫੀ ਸ਼ਾਤਰ ਵਿਅਕਤੀ ਸੀ ਅਤੇ ਪਿਛਲੇ ਲੰਬੇ ਸਮੇਂ ਤੋਂ ਇਸੇ ਬ੍ਰਾਂਚ ਵਿੱਚ ਕਲਰਕ ਦੇ ਤੌਰ ਤੇ ਤੈਨਾਤ ਸੀ ਜਿਸ ਨੇ ਉੱਥੇ ਲੋਕਾਂ ਦਾ ਕਾਫੀ ਵਿਸ਼ਵਾਸ ਜਿੱਤਿਆ ਹੋਇਆ ਸੀ ਜਿਸ ਦੇ ਚਲਦੇ ਉਸਨੇ ਵਿਸ਼ਵਾਸ ਘਾਤ ਕਰਦਿਆਂ ਉਹਨਾਂ ਦੇ ਖਾਤਿਆਂ ਚੋਂ ਹੀ ਕਰੋੜਾਂ ਰੁਪਏ ਦਾ ਗਬਨ ਕਰ ਲਿਆ। ਉਹਨਾਂ ਦੱਸਿਆ ਕਿ ਹੁਣ ਤੱਕ ਮਿਲੀਆਂ 186 ਸ਼ਿਕਾਇਤਾਂ ਮੁਤਾਬਕ ਕਰੀਬ 14 ਕਰੋੜ ਰੁਪਏ ਦੀ ਠੱਗੀ ਵੱਜੀ ਜਿਸ ਦੀ ਹਲੇ ਵੀ ਜਾਂਚ ਚੱਲ ਰਹੀ ਹੈ। ਉਹਨਾਂ ਦੱਸਿਆ ਕਿ ਇਹ ਅੰਕੜਾ ਹਾਲੇ ਹੋਰ ਵੀ ਵੱਧ ਸਕਦਾ ਹੈ ਕਿਉਂਕਿ ਲਗਾਤਾਰ ਹੋਰ ਵੀ ਸ਼ਿਕਾਇਤਾਂ ਹਜੇ ਮਿਲ ਰਹੀਆਂ ਹਨ ਅਤੇ ਬੈਂਕ ਮੁਲਾਜ਼ਮ ਵੀ ਲਗਾਤਾਰ ਇਸ ਮਾਮਲੇ ਦੀ ਜਾਂਚ ਵਿੱਚ ਜੁਟੇ ਹੋਏ ਹਨ। ਉਹਨਾਂ ਦੱਸਿਆ ਕਿ ਅੱਜ ਇਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਲੰਬਾ ਰਿਮਾਂਡ ਲੈਣ ਦੀ ਕੋਸ਼ਿਸ਼ ਕੀਤੀ ਜਾਏਗੀ ਤਾਂ ਜੋ ਰਿਮਾਂਡ ਦੇ ਦੌਰਾਨ ਪਤਾ ਲੱਗ ਸਕੇ ਕਿ ਇਸ ਵੱਲੋਂ ਗਬੁਨ ਕੀਤੀ ਗਈ ਰਕਮ ਕਿੱਥੇ ਅਤੇ ਕਿਵੇਂ ਛੁਪਾਈ ਗਈ ਹੈ ਜਿਸ ਨੂੰ ਜਲਦ ਬਰਾਮਦ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਉੱਥੇ ਹੀ ਉਹਨਾਂ ਭਰੋਸਾ ਦਿੱਤਾ ਕਿ ਬੈਂਕ ਵੱਲੋਂ ਅਸ਼ਵਾਸਨ ਦਿੱਤਾ ਗਿਆ ਹੈ ਕਿ ਲੋਕਾਂ ਦੀ ਠੱਗੀ ਦਾ ਪੈਸਾ ਉਹਨਾਂ ਨੂੰ ਵਾਪਸ ਕੀਤਾ ਜਾਏਗਾ।