ਮਾਨਸਾ ਪੁਲਿਸ ਵੱਲੋਂ ਅਧਿਆਪਕਾ ਸਿੱਪੀ ਸ਼ਰਮਾ ਘਰ ਅੰਦਰ ਨਜ਼ਰਬੰਦ; ਅਰਵਿੰਦ ਕੇਜਰੀਵਾਲ ਦੀ ਸੁਨਾਮ ਫੇਰੀ ਦੇ ਮੱਦੇਨਜ਼ਰ ਕੀਤਾ ਐਕਸ਼ਨ; ਮੰਗਾਂ ਵਿਸਾਰਨ ਬਦਲੇ ਕੇਜਰੀਵਾਲ ਦੇ ਰੱਖੜੀ ਬੰਨ੍ਹਣ ਦਾ ਕੀਤਾ ਸੀ ਐਲਾਨ

0
2

646 ਬੇਰੁਜ਼ਗਾਰ ਪੀਟੀਆਈ ਅਧਿਆਪਕਾ ਦੀ ਮੈਰਿਟ ਲਿਸਟ ਜਾਰੀ ਨਾ ਕਰਨ ਦਾ ਮਾਮਲਾ ਮੁੜ ਗਰਮਾ ਗਿਆ ਐ। ਇਨ੍ਹਾਂ ਅਧਿਆਪਕਾਂ ਵੱਲੋਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਸੁਨਾਮ ਫੇਰੀ ਦੌਰਾਨ ਵਾਅਦਾ ਯਾਦ ਕਰਵਾਉਣ ਲਈ ਉਨ੍ਹਾਂ ਦੇ ਰੱਖੜੀ ਬੰਨ੍ਹਣ ਦਾ ਐਲਾਨ ਕੀਤਾ ਗਿਆ ਐ, ਜਿਸ ਦੇ ਚਲਦਿਆਂ ਸਥਾਨਕ ਪੁਲਿਸ ਨੇ ਅਧਿਆਪਕਾ ਸਿੱਪੀ ਸ਼ਰਮਾ ਨੂੰ ਘਰ ਅੰਦਰ ਨਜ਼ਰਬੰਦ ਕਰ ਦਿੱਤਾ ਐ।
ਦੱਸਣਯੋਗ ਐ ਕਿ ਪਿਛਲਾ ਕਾਂਗਰਸ ਸਰਕਾਰ ਵੇਲੇ 646 ਬੇਰੁਜ਼ਗਾਰ ਪੀਟੀਆਈ ਅਧਿਆਪਕਾਂ ਦੀ ਮੈਰਿਟ ਲਿਸਠ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਸਿੱਪੀ ਸ਼ਰਮਾ ਮੋਹਾਲੀ ਦੇ ਸੁਹਾਣਾ ਵਿਖੇ ਪਾਣੀ ਦੀ ਟੈਂਕੀ ਤੇ ਚੜ੍ਹੀ ਹੋਈ ਸੀ, ਜਿੱਥੇ ਆਪ ਸੁਪਰੀਮੋ ਕੇਜਰੀਵਾਲ ਨੇ ਮੂੰਹ ਬੋਲਿਆ ਭਰਾ ਬਣਦਿਆਂ ਮੰਗਾਂ ਮੰਨਣ ਦਾ ਭਰੋਸਾ ਦੇ ਕੇ ਟੈਂਕੀ ਤੋਂ ਉਤਾਰਿਆ ਸੀ। ਉਸੇ ਵਾਅਦੇ ਨੂੰ ਯਾਦ ਕਰਵਾਉਣ ਲਈ ਸਿੱਪੀ ਸ਼ਰਮਾ ਨੇ ਉਨ੍ਹਾਂ ਦੀ ਸੁਨਾਮ ਫੇਰੀ ਮੌਕੇ ਰੱਖੜੀ ਬੰਨ੍ਹਣ ਦਾ ਐਲਾਨ ਕੀਤਾ ਸੀ, ਜਿਸ ਦੇ ਚਲਦਿਆਂ ਪੁਲਿਸ ਨੇ ਉਸ ਨੂੰ ਘਰ ਅੰਦਰ ਹੀ ਨਜਰਬੰਦ ਕਰ ਦਿੱਤਾ ਐ।
ਉਧਰ ਪੁਲਿਸ ਦੇ ਐਕਸ਼ਨ ਤੋਂ ਬਾਅਦ ਬੇਰੁਜ਼ਗਾਰ ਪੀਟੀਆਈ ਅਧਿਆਪਕਾਂ ਅੰਦਰ ਰੋਸ ਪਾਇਆ ਜਾ ਰਿਹਾ ਐ। ਅਧਿਆਪਕਾਂ ਨੇ ਕਿਹਾ ਕਿ ਉਹ ਅਰਵਿੰਦ ਕੇਜਰੀਵਾਲ ਨੂੰ ਵਾਅਦਾ ਯਾਦ ਕਰਵਾਉਣ ਲਈ ਰੱਖੜੀ ਬੰਨ ਕੇ ਸ਼ਾਂਤੀਪੂਰਨ ਪ੍ਰਦਰਸ਼ਨ ਕਰਨਾ ਚਾਹੁੰਦੇ ਨੇ ਪਰ ਸਰਕਾਰ ਉਨ੍ਹਾਂ ਦੀ ਮੰਗ ਪੂਰੀ ਕਰਨ ਦੀ ਥਾਂ ਪੁਲਿਸ ਦਾ ਸਹਾਰਾ ਲੈ ਕੇ ਉਨ੍ਹਾਂ ਦੀ ਆਵਾਜ ਦਬਾਉਣਾ ਚਾਹੁੰਦੀ ਐ। ਅਧਿਆਪਕਾਂ ਨੇ ਕਿਹਾ ਕਿ ਉਨ੍ਹਾਂ ਦਾ ਵਿਰੋਧ ਮੰਗ ਪੂਰੀ ਹੋਣ ਤਕ ਜਾਰੀ ਰਹੇਗਾ।

LEAVE A REPLY

Please enter your comment!
Please enter your name here