ਮੋਗਾ ਪੁਲਿਸ ਵੱਲੋਂ 37 ਲੱਖ 71 ਹਜ਼ਾਰ ਦੀ ਜਾਇਦਾਦ ਜ਼ਬਤ; ਨਸ਼ਾ ਤਸਕਰ ਦੀ ਜਾਇਦਾਦ ’ਤੇ ਚਿਪਕਾਇਆ ਜ਼ਬਤੀ ਦਾ ਨੋਟਿਸ

0
1

ਮੋਗਾ ਪੁਲਿਸ ਨੇ ਨਸ਼ਿਆਂ ਖਿਲਾਫ ਵੱਡੀ ਕਾਰਵਾਈ ਕਰਦਿਆਂ ਨਸ਼ਿਆਂ ਦੇ ਕਾਰੋਬਾਰ ਨਾਲ ਜੁੜੇ ਪਿੰਡ ਰਾਊਕੇ ਕਲਾ ਵਾਸੀ ਇੱਕ ਨਸ਼ਾ ਤਸਕਰ ਦੀ 37 ਲੱਖ 71 ਹਜ਼ਾਰ ਰੁਪਏ ਦੀ ਜਾਇਦਾਦ ‘ਤੇ ਜ਼ਬਤ ਦੇ ਨੋਟਿਸ ਚਿਪਕਾ ਦਿੱਤੇ ਨੇ। ਪੁਲਿਸ ਦੇ ਦੱਸਣ ਮੁਤਾਬਕ ਸੰਦੀਪ ਸਿੰਘ ਉਰਫ ਜੋਗਾ ਨਾਮ ਦੇ ਇਸ ਸਖਸ਼ ਨੇ ਇਹ ਜਾਇਦਾਦ ਨਸ਼ੀਲੇ ਪਦਾਰਥਾਂ ਦੀ ਖਰੀਦੋ-ਫਰੋਖਤ ਕਰ ਕੇ ਬਣਾਈ ਐ, ਜਿਸ ਦੇ ਚਲਦਿਆਂ ਐਨਡੀਪੀਐਸ ਐਕਟ ਤਹਿਤ ਕਾਰਵਾਈ ਕਰਦਿਆਂ ਉਸ ਦੀ ਜਾਇਦਾਦ ਜ਼ਬਤ ਕੀਤੀ ਗਈ ਐ। ਮੁਲਜ਼ਮ ਵਿਰੁੱਧ ਐਨਡੀਪੀਐਸ ਧਾਰਾਵਾਂ ਤਹਿਤ 4 ਕੇਸ ਦਰਜ ਨੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਅਨਵਰ ਅਲੀ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ, ਨਸ਼ਾ ਵੇਚਣ ਵਾਲਿਆਂ ਵਿਰੁੱਧ ਇਸੇ ਤਰ੍ਹਾਂ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here