ਲਗਾਤਾਰ ਹੋ ਰਹੀ ਬਰਸਾਤ ਦੇ ਚਲਦਿਆਂ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਕਾਫੀ ਵੱਧ ਗਿਆ ਐ ਜਿਸ ਕਾਰਨ ਰਾਵੀ ਦਰਿਆ ਤੋਂ ਪਾਰ ਵਸਦੇ ਸੱਤ ਪਿੰਡਾਂ ਦਾ ਸੰਪਰਕ ਦੇਸ਼ ਨਾਲੋਂ ਪੂਰੀ ਤਰ੍ਹਾਂ ਟੁੱਟ ਗਿਆ ਐ। ਇਸੇ ਦੌਰਾਨ ਦਰਿਆ ਪਾਰ ਕਰਨ ਦਾ ਇਕੋ ਇਕ ਸਾਧਨ ਕਿਸ਼ਤੀ ਵੀ ਬੰਦ ਕਰ ਦਿੱਤੀ ਗਈ ਹੈ, ਜਿਸ ਦੇ ਚਲਦਿਆਂ ਪਿੰਡਾਂ ਦੇ ਲੋਕ ਦਰਿਆ ਦੇ ਦੋਵੇਂ ਪਾਸੇ ਫੱਸ ਗਏ ਨੇ। ਜਾਣਕਾਰੀ ਅਨੁਸਾਰ ਇਨ੍ਹਾਂ ਪਿੰਡਾਂ ਦੇ ਨੌਕਰੀਆਂ ਕਰਦੇ ਲੋਕਾਂ ਤੇ ਸਕੂਲੀ ਬੱਚਿਆਂ ਨੂੰ ਕਿਸ਼ਤੀ ਰਾਹੀਂ ਆਉਣਾ-ਜਾਣਾ ਪੈਂਦਾ ਐ ਪਰ ਕਿਸਤੀ ਬੰਦ ਹੋਣ ਕਾਰਨ ਉਹ ਦਰਿਆ ਦੇ ਦੋਵੇਂ ਪਾਸੇ ਫਸ ਗਏ । ਸਥਾਨਕ ਵਾਸੀਆਂ ਨੇ ਸਰਕਾਰ ਤੋਂ ਦਰਿਆ ਤੇ ਪੁਲ ਬਣਾਉਣ ਦੀ ਮੰਗ ਕੀਤੀ ਐ।
ਦਰਿਆ ਕਿਨਾਰੇ ਖੜੇ ਲੋਕਾਂ ਰਾਜ ਕੁਮਾਰ, ਗੁਰਦੀਪ ਸਿੰਘ ਨਰੀਦਰ ਸਿੰਘ ਸੁਕੱਨਿਆ ਦੇਵੀ ਮੋਨੂੰ ਆਦਿ ਦਾ ਕਹਿਣਾ ਸੀ ਕਿ ਆਜ਼ਾਦੀ ਦੇ ਕਰੀਬ 8 ਦਹਾਕੇ ਹੋਣ ਵਾਲੇ ਹਨ ਪਰ ਉਹ ਅਜੇ ਵੀ ਗੁਲਾਮੀ ਜਿਹੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ। ਉਹਨਾਂ ਦੱਸਿਆ ਕਿ ਇਹਨਾਂ ਦਿਨਾਂ ਵਿੱਚ ਭਾਰਤ ਦੇ ਲੋਕਾਂ ਲਈ ਨਾ ਤਾਂ ਕੋਈ ਮੈਡੀਕਲ ਸੁਵਿਧਾ ਉਪਲਬਧ ਹੈ ਅਤੇ ਨਾ ਹੀ ਖਾਣ ਪੀਣ ਦੇ ਪੂਰੇ ਸਾਧਨ ਹਨ।
ਲੋਕਾਂ ਨੇ ਦੱਸਿਆ ਕਿ ਬੀਤੇ ਸਮੇਂ ਦੌਰਾਨ ਗੁੱਸੇ ਵਿੱਚ ਆਏ ਇਹਨਾਂ ਸੱਤ ਪਿੰਡਾਂ ਦੇ ਲੋਕਾਂ ਵੱਲੋਂ ਸਰਕਾਰ ਅੱਗੇ ਇਹ ਮੰਗ ਰੱਖੀ ਗਈ ਸੀ ਕਿ ਜੇ ਉਹ ਲੋਕਾਂ ਲਈ ਪੱਕਾ ਪੁੱਲ ਤਿਆਰ ਨਹੀਂ ਕਰ ਸਕਦੇ ਤਾਂ ਉਹਨਾਂ ਨੂੰ ਪਾਕਿਸਤਾਨ ਦੇ ਨਾਲ ਜੋੜਣ ਦੀ ਮੰਗ ਰੱਖੀ ਸੀ ਪਰ ਸਰਕਾਰ ਨਾ ਹੀ ਪੁਲ ਬਣਾ ਰਹੀ ਐ ਅਤੇ ਨਾ ਹੀ ਪਾਕਿਸਤਾਨ ਨਾਲ ਜਾਣ ਦੀ ਇਜਾਜਤ ਦੇ ਰਹੀ ਐ।
ਦੱਸਣਯੋਗ ਹੈ ਕਿ ਵਿਧਾਨ ਸਭਾ ਚੋਣਾਂ ਵਿੱਚ ਵੀ ਇਹਨਾਂ ਲੋਕਾਂ ਵੱਲੋਂ ਚੋਣਾਂ ਦਾ ਮੁਕੰਮਲ ਬਾਈਕਾਟ ਕੀਤਾ ਗਿਆ ਸੀ ਪਰ ਮੌਕੇ ਤੇ ਪਹੁੰਚੇ ਡੀਸੀ ਗੁਰਦਾਸਪੁਰ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਜਲਦ ਹੀ ਪੁਲ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਇਹਨਾਂ ਪਿੰਡਾਂ ਵਿੱਚ ਮਹਿਜ ਕੁਝ ਵੋਟਾਂ ਹੀ ਪੋਲ ਹੋਈਆਂ ਸਨ। ਲੋਕਾਂ ਨੇ ਮੰਗ ਕੀਤੀ ਕਿ ਸਰਕਾਰ ਉਹਨਾਂ ਦੀਆਂ ਮੰਗਾਂ ਦਾ ਤੁਰੰਤ ਹੱਲ ਕਰਨ ਦੀ ਮੰਗ ਕੀਤੀ ਐ।