ਪੰਜਾਬ ਪਠਾਨਕੋਟ ਵਿਖੇ ਪੈਟਰੋਲ ਪੰਪ ’ਤੇ ਲੋਕਾਂ ਕੀਤਾ ਹੰਗਾਮਾ; ਪੰਪ ਦੇ ਕਰਿੰਦਿਆਂ ’ਤੇ ਤੇਲ ਘੱਟ ਪਾਉਣ ਦੇ ਲਾਏ ਇਲਜ਼ਾਮ; ਪਟਰੋਲ ਪੁਆਉਣ ਬਾਅਦ ਕੁੱਝ ਦੂਰੀ ’ਤੇ ਮੁੱਕਿਆ ਤੇਲ By admin - July 31, 2025 0 4 Facebook Twitter Pinterest WhatsApp ਪਠਾਨਕੋਟ ਵਿਖੇ ਇਕ ਪਟਰੋਲ ਪੰਪ ਤੇ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਲੋਕਾਂ ਨੇ ਪਟਰੌਲ ਘੱਟ ਪਾਉਣ ਦੇ ਇਲਜਾਮ ਲਾਉਂਦਿਆਂ ਪੰਪ ਦੇ ਕਰਿੰਦਿਆਂ ਨਾਲ ਬਹਿਸ਼ ਕਰਨੀ ਸ਼ੁਰੂ ਕਰ ਦਿੱਤੀ। ਹੰਗਾਮਾ ਕਰਨ ਵਾਲੇ ਨੌਜਵਾਨ ਦਾ ਇਲਜਾਮ ਸੀ ਕਿ ਉਹ ਪੰਪ ਤੋਂ ਤੇਲ ਪੁਆ ਕੇ ਕੁੱਝ ਹੀ ਦੂਰੀ ਤੇ ਗਿਆ ਸੀ ਕਿ ਤੇਲ ਮੁੱਕ ਗਿਆ ਐ, ਜਿਸ ਤੋਂ ਬਾਅਦ ਉਹ ਮੋਟਰ ਸਾਈਕਲ ਖਿੱਚ ਕੇ ਪੰਪ ਤੇ ਪਹੁੰਚਿਆ ਐ।। ਮੌਕੇ ਤੇ ਮੌਜੂਦ ਹੋਰ ਲੋਕਾਂ ਨੇ ਵੀ ਆਪਬੀਤੀ ਬਿਆਨਦਿਆਂ ਪੰਪ ਮਾਲਕਾਂ ਤੇ ਤੇਲ ਘੱਟ ਪਾਉਣ ਦੇ ਇਲਜਾਮ ਲਾਏ। ਇਸੇ ਦੌਰਾਨ ਲੋਕਾਂ ਨੇ ਇਕੱਠਾ ਹੋ ਕੇ ਪੰਪ ਮਾਲਕਾਂ ਖਿਲਾਫ ਪ੍ਰਦਰਸ਼ਨ ਕੀਤਾ। ਲੋਕਾਂ ਦਾ ਕਹਿਣਾ ਐ ਕਿ ਪੰਪ ਮਾਲਕ ਘੱਟ ਤੇਲ ਪਾ ਕੇ ਲੋਕਾਂ ਨਾਲ ਧੱਕਾ ਕਰ ਰਹੇ ਨੇ। ਲੋਕਾਂ ਨੇ ਪ੍ਰਸ਼ਾਸਨ ਪੰਪ ਮਾਲਕਾਂ ਖਿਲਾਫ ਬਣਦੀ ਕਾਰਵਾਈ ਦੀ ਮੰਗ ਕੀਤੀ ਐ।