ਪੰਜਾਬ ਅਜਨਾਲਾ ਕਚਹਿਰੀ ‘ਚ ਅਸਟਾਮ ਦੀ ਦੁਕਾਨ ‘ਚ ਲੱਗੀ ਅੱਗ; ਸਾਰਾ ਰਿਕਾਰਡ ਸੜ ਕੇ ਸੁਆਹ, ਲੱਖਾਂ ਦਾ ਨੁਕਸਾਨ; ਫਾਇਰ ਬ੍ਰਿਗੇਡ ਨੇ ਮੁਸ਼ੱਕਤ ਬਾਅਦ ਪਾਇਆ ਕਾਬੂ By admin - July 31, 2025 0 2 Facebook Twitter Pinterest WhatsApp ਅਜਨਾਲਾ ਦੇ ਕਚਹਿਰੀ ਕੰਪਲੈਕਸ ਵਿਖੇ ਸਥਿਤ ਅਸ਼ਟਾਮ ਫਰੋਸ ਦੀ ਦੁਕਾਨ ਅੰਦਰ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਐ। ਇਸ ਅੱਗ ਨਾਲ ਭਾਵੇਂ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਐ ਪਰ ਦੁਕਾਨ ਅੰਦਰ ਪਿਆ ਸਾਮਾਨ ਤੇ ਸਰਕਾਰੀ ਰਿਕਾਰਡ ਸੜ ਕੇ ਸੁਆਹ ਹੋ ਗਿਆ ਐ। ਦੁਕਾਨ ਮਾਲਕ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ ਘਟਨਾ ਦਾ ਪਤਾ ਸਵੇਰੇ 6 ਵਜੇ ਚੌਕੀਦਾਰ ਦੀ ਸੂਚਨਾ ਬਾਅਦ ਲੱਗਿਆ। ਅੱਗ ਨਾਲ ਦੁਕਾਨ ਅੰਦਰ ਪਿਆ ਸਾਰਾ ਸਾਮਾਨ ਤੇ ਸਰਕਾਰੀ ਰਿਕਾਰਡ ਸੜ ਗਿਆ ਐ। ਅੱਗ ਨਾਲ 6 ਤੋਂ 7 ਲੱਖ ਦਾ ਨੁਕਸਾਨ ਹੋਣ ਦਾ ਅਨੁਮਾਨ ਐ। ਦੁਕਾਨ ਮਾਲਕ ਦੇ ਦੱਸਣ ਮੁਤਾਬਕ ਫਾਇਰ ਬ੍ਰਿਗੇਡ ਦੇ ਸਮਾਂ ਰਹਿੰਦੇ ਕਾਬੂ ਪਾ ਲੈਣ ਕਾਰਨ ਵੱਡਾ ਹਾਦਸਾ ਟੱਲ ਗਿਆ ਐ, ਅੱਗ ਹੋਰ ਫੈਲਣ ਦੀ ਸੂਰਤ ਵਿਚ ਹੋਰ ਵੀ ਕਈ ਦੁਕਾਨਾਂ ਅੱਗ ਦੀ ਲਪੇਟ ਵਿਚ ਆ ਸਕਦੀਆਂ ਸੀ। ਦੁਕਾਨ ਦੇ ਮਾਲਕ ਅਮੋਲਕ ਸਿੰਘ ਦੇ ਦੱਸਣ ਮੁਤਾਬਕ ਉਹ ਰੋਜ਼ਾਨਾ ਵਾਂਗ ਸ਼ਾਮ ਨੂੰ ਦੁਕਾਨ ਬੰਦ ਕਰ ਕੇ ਘਰ ਚਲੇ ਗਏ ਸਨ। ਸਵੇਰੇ ਲਗਭਗ 6 ਵਜੇ ਚੌਕੀਦਾਰ ਨੇ ਉਹਨਾਂ ਨੂੰ ਸੂਚਨਾ ਦਿੱਤੀ ਕਿ ਦੁਕਾਨ ਨੂੰ ਅੱਗ ਲੱਗ ਗਈ ਹੈ। ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਅੰਦਰੋਂ ਭਿਆਨਕ ਅੱਗ ਲੱਗੀ ਹੋਈ ਸੀ। ਉਨ੍ਹਾਂ ਨੇ ਤੁਰੰਤ ਦੁਕਾਨ ਖੋਲ੍ਹ ਕੇ ਦੇਖਿਆ ਤਾਂ ਸਾਰਾ ਕੰਮਕਾਜੀ ਸਮਾਨ ਸਰਕਾਰੀ ਅਸ਼ਟਾਮ, ਪੁਰਾਣੇ ਤੇ ਨਵੇਂ ਰਜਿਸਟਰ, ਕੰਪਿਊਟਰ, ਫਰਨੀਚਰ ਅਤੇ ਹੋਰ ਸਾਮਾਨ ਸਵਾਹ ਹੋ ਚੁੱਕਾ ਸੀ। ਦੁਕਾਨਦਾਰ ਅਮੋਲਕ ਸਿੰਘ ਨੇ ਦੱਸਿਆ ਕਿ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਉਹ ਨਾਲ ਵਾਲੀ ਦੁਕਾਨ ਤੱਕ ਵੀ ਚਲੀ ਗਈ। ਉਹਨਾਂ ਅੱਗੇ ਕਿਹਾ ਅੱਗ ਨੂੰ ਸਮੇਂ ਸਿਰ ਕਾਬੂ ਕਰ ਲਿਆ ਗਿਆ ਨਹੀਂ ਤਾਂ ਹੋਰ ਵੀ ਕਈ ਦੁਕਾਨਾਂ ਤੱਕ ਨੁਕਸਾਨ ਹੋ ਸਕਦਾ ਸੀ। ਉਨ੍ਹਾਂ ਨੇ ਆਪਣੀ ਗੱਡੀ ਚੋਂ ਅੱਗ ਬੁਝਾਉਣ ਵਾਲਾ ਸਿਲੰਡਰ ਲੈ ਕੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਵੀ ਕੀਤੀ। ਉਨ੍ਹਾਂ ਅੱਗੇ ਕਿਹਾ ਲਗਭਗ 6-7ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਹਾਲਾਂਕਿ ਅੱਗ ਲੱਗਣ ਦਾ ਕਾਰਨ ਬਿਜਲੀ ਦੇ ਝਟਕੇ ਨੂੰ ਮੰਨਿਆ ਜਾ ਰਿਹਾ ਹੈ ਪਰ ਅਸਲ ਕਾਰਨ ਦੀ ਜਾਂਚ ਜਾਰੀ ਹੈ।