ਪੰਜਾਬ ਤਰਨ ਤਾਰਨ ਦੇ ਸਪੋਰਟਸ ਕਲੱਬ ਮਹਾਰਾਣੀ ਸਦਾ ਕੌਰ ਦੀ ਝੰਡੀ; ਕੌਮਾਂਤਰੀ ਪੱਧਰ ’ਤੇ ਮੱਲਾਂ ਮਾਰ ਰਹੇ ਸਪੋਰਟਸ ਕਲੱਬ ਦੇ ਖਿਡਾਰੀ By admin - July 30, 2025 0 8 Facebook Twitter Pinterest WhatsApp ਤਰਨ ਤਾਰਨ ਅਧੀਨ ਆਉਂਦੇ ਪਿੰਡ ਤੂਤ ਵਿਖੇ ਦਾ ਮਹਾਰਾਣੀ ਸਦਾ ਕੌਰ ਸਪੋਰਟਸ ਕਲੱਬ ਨੇ ਚੰਗੇ ਖਿਡਾਰੀ ਪੈਦਾ ਕਰਨ ਦਾ ਖੇਤਰ ਵਿਚ ਚੰਗਾ ਨਾਮਣਾ ਖੱਟਿਆ ਐ। ਇਸ ਕਲੱਬ ਵੱਲੋਂ ਤਿਆਰ ਕੀਤੇ ਖਿਡਾਰੀ ਕੌਮਾਂਤਰੀ ਪੱਧਰ ਤੇ ਨਾਮਨਾ ਖੱਟ ਰਹੇ ਨੇ। ਖਾਸ ਕਰ ਕੇ ਕਬੱਡੀ ਖੇਡ ਵਿਚ ਇਸ ਕਲੱਬ ਦੇ ਖਿਡਾਰੀਆਂ ਨੇ ਇੰਟਰਨੈਸ਼ਨਲ ਖੇਡਾਂ ਵਿਚ ਖਾਸ ਮੱਲਾਂ ਮਾਰੀਆਂ ਨੇ। ਪ੍ਰਬੰਧਕਾਂ ਦੇ ਦੱਸਣ ਮੁਤਾਬਕ ਇਸ ਵੇਲੇ ਇੱਥੇ 60 ਤੋਂ 70 ਬੱਚੇ ਸਿਖਲਾਈ ਲੈ ਰਹੇ ਨੇ, ਜਿਨ੍ਹਾਂ ਨੂੰ ਯੂਕੇ ਵਾਸੀ ਰਾਜਬੀਰ ਕੌਰ ਦੀ ਮਦਦ ਨਾਲ ਵਧੀਆਂ ਡਾਇਟ ਤੇ ਸਿਖਲਾਈ ਮੁਹੱਈਆ ਕਰਵਾਈ ਜਾ ਰਹੀ ਐ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਪੋਰਟਸ ਕਲੱਬ ਦੇ ਅਧਿਕਾਰੀਆਂ ਨੇ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਸਪੋਰਟਸ ਕਲੱਬ ਨੂੰ ਅੱਗੇ ਵਧਾਉਣ ਲਈ ਯੂਕੇ ਵਿੱਚ ਰਹਿ ਰਹੀ ਰਾਜਬੀਰ ਕੌਰ ਵੱਲੋਂ ਇਥੇ ਸਿਖਲਾਈ ਲੈ ਰਹੇ 60 ਤੋਂ 70 ਬੱਚਿਆਂ ਨੂੰ ਡਾਇਟ ਦਿੱਤੀ ਜਾਂਦੀ ਹੈ ਉਥੇ ਹੀ ਰਾਜਵੀਰ ਕੌਰ ਵੱਲੋਂ ਇਸ ਸਪੋਰਟਸ ਕਲੱਬ ਨੂੰ ਅੱਗੇ ਵਧਾਉਣ ਲਈ ਹਰ ਉਪਰਾਲੇ ਕੀਤੇ ਜਾ ਰਹੇ ਹਨ ਜਿਸਦੇ ਚਲਦਿਆ ਇਹ ਸਪੋਰਟਸ ਕਲੱਬ ਦੇ ਬੱਚੇ ਲਗਾਤਾਰ ਖੇਡਾਂ ਵੱਲ ਵੱਧ ਰਹੇ ਹਨ ਅਤੇ ਕਈ ਮੈਡਲ ਵੀ ਜਿੱਤ ਕੇ ਲਿਆ ਚੁੱਕੇ ਹਨ ਅਤੇ ਹੁਣ ਇਹ ਬੱਚੇ ਇੰਟਰਲੈਸਨਲ ਲੈਵਲ ਤਿਕਰ ਖੇਡਣ ਲਈ ਤਿਆਰ ਹੋ ਚੁੱਕੇ ਹਨ ਜੋ ਕਿ ਆਉਣ ਵਾਲੇ ਦਿਨਾਂ ਵਿੱਚ ਵਿਦੇਸ਼ ਦੇ ਅਤੇ ਦੇਸ਼ ਦੇ ਹਰ ਕੋਨੇ ਵਿੱਚ ਖੇਡਦੇ ਦਿਖਾਈ ਦੇਣਗੇ।