ਨਾਭਾ ’ਚ ਖੁੱਲ੍ਹੇ ਸੀਵਰੇਜ ਹੋਲ ਦੇ ਰਹੇ ਹਾਦਸੇ ਨੂੰ ਸੱਦਾ; ਲੋਕਾਂ ਨੇ ਚੁੱਕੇ ਸਵਾਲ, ਸਾਬਕਾ ਪ੍ਰਧਾਨ ਵੀ ਆਇਆ ਸਾਹਮਣੇ

0
3

ਨਾਭਾ ’ਚ ਸੀਵਰੇਜ ਦੇ ਖੁੱਲ੍ਹੇ ਮੇਨ ਹੋਲ ਵੱਡੇ ਹਾਦਸਿਆਂ ਨੂੰ ਸੱਦਾ ਦੇ ਰਹੇ ਨੇ ਪਰ ਨਗਰ ਕੌਂਸਲ ਪ੍ਰਸ਼ਾਸਨ ਬੇਖਬਰ ਐ, ਜਿਸ ਨੂੰ ਲੈ ਕੇ ਲੋਕਾਂ ਅੰਦਰ ਗੁੱਸਾ ਪਾਇਆ ਜਾ ਰਿਹਾ ਐ। ਸਥਾਨਕ ਵਾਸੀਆਂ ਦਾ ਇਲਜਾਮ ਐ ਕਿ ਇੱਥੇ ਸੀਵਰੇਜ ਦੇ ਢੱਕਣ ਕਾਫੀ ਦਿਨਾਂ ਤੋਂ ਗਾਇਬ ਨੇ ਪਰ ਨਗਰ ਕੌਂਸਲ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ। ਜਿਸ ਕਾਰਨ ਜਿੱਥੇ ਹਾਦਸੇ ਵਾਪਰਨ ਦਾ ਖਦਸ਼ਾ ਐ, ਉੱਥੇ ਹੀ ਗੰਦਗੀ ਦੀ ਵੀ ਭਰਮਾਰ ਹੋਈ ਪਈ ਐ।
ਲੋਕਾਂ ਨੇ ਕਿਹਾ ਕਿ ਉਹ ਕਈ ਵਾਰ ਨਗਰ ਕੌਂਸਲ ਤਕ ਪਹੁੰਚ ਕਰ ਚੁੱਕੇ ਨੇ ਪਰ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਐ। ਲੋਕਾਂ ਨੇ ਨਗਲ ਕੌਂਸਲ ਨੂੰ ਖੁੱਲੇ ਨਾਲਿਆਂ ਦੀ ਸਾਫ ਸਫਾਈ ਕਰ ਕੇ ਇਨ੍ਹਾਂ ਤੇ ਢੱਕਣ ਲਗਾਏ ਜਾਣ। ਲੋਕਾਂ ਨੇ ਕਿਹਾ ਕਿ ਜੇਕਰ ਛੇਤੀ ਕੰਮ ਪੂਰਾ ਨਾ ਹੋਇਆ ਤਾਂ ਸੰਘਰਸ਼ ਵਿੱਢਿਆ ਜਾਵੇਗਾ।
ਸ਼ਹਿਰ ਨਿਵਾਸੀਆਂ ਦੇ ਦੱਸਣ ਮੁਤਾਬਕ ਉਨ੍ਹਾਂ ਦਾ ਸੜਕ ਤੋਂ ਲੰਘਣਾ ਮੁਸ਼ਕਲ ਹੋਇ ਆਪਿਆ ਐ। ਨਗਰ ਨਿਗਮ ਨੇ ਇਕ ਮਹੀਨਾ ਗਟਰਾਂ ਦੇ ਢੱਕਣ ਪੁੱਟੇ ਸੀ ਅਜੇ ਤਕ ਵੀ ਠੀਕ ਨਹੀਂ ਕੀਤੇ ਗਏ। ਲੋਕਾਂ ਨੇ ਕਿਹਾ ਕਿ ਇਨ੍ਹਾਂ ਖੁਲ੍ਹੇ ਗਟਰਾਂ ਕਾਰਨ ਕਈ ਵਾਹਸੇ ਵਾਪਰ ਚੁੱਕੇ ਨੇ ਅਤੇ ਸਾਇਕਲ ਸਵਾਰ ਸਮੇਤ ਕਈ ਵਾਰ ਲੋਕ ਵਿਚ ਡਿੱਗ ਚੁੱਕੇ ਨੇ ਪਰ ਨਗਰ ਨਿਗਮ ਇਸ ਪਾਸੇ ਧਿਆਨ ਨਹੀਂ ਦੇ ਰਿਹਾ।
ਉਨ੍ਹਾਂ ਕਿਹਾ ਕਿ ਇਨ੍ਹਾਂ ਗਟਰਾਂ ਕਾਰਨ ਗੰਦਗੀ ਵੀ ਫੈਲ ਰਹੀ ਐ,  ਜਿਸ ਕਾਰਨ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਐ। ਮੀਂਹ ਪੈਣ ਦੀ ਸੂਰਤ ਵਿਚ ਗਟਰ ਉਵਰ ਫਲੋਅ ਹੋ ਜਾਂਦੇ ਨੇ ਅਤੇ ਲੋਕਾਂ ਨੂੰ ਗੰਦੇ ਪਾਣੀ ਵਿਚੋਂ ਲੰਘਣ ਲਈ ਮਜਬੂਰ ਹੋਣਾ ਪੈਂਦਾ ਐ। ਲੋਕਾਂ ਨੇ ਨਗਰ ਨਿਗਮ ਤੋਂ ਇਸ ਪਾਸੇ ਤੁਰੰਤ ਧਿਆਨ ਦੇਣ ਦੀ ਮੰਗ ਕੀਤੀ ਐ।

LEAVE A REPLY

Please enter your comment!
Please enter your name here