ਪੰਜਾਬ ਸੰਗਰੂਰ ’ਚ ਬੀਕੇਯੂ ਏਕਤਾ ਉਗਰਾਹਾਂ ਦੇ ਆਗੂਆਂ ਨੇ ਦਿੱਤੇ ਅਸਤੀਫੇ; ਯੂਨੀਅਨ ਆਗੂਆਂ ਤੇ ਔਰਤਾਂ ਪ੍ਰਤੀ ਸਹੀ ਵਤੀਰਾ ਨਾ ਹੋਣ ਦੇ ਲਾਏ ਇਲਜ਼ਾਮ; ਮਹਿਲਾ ਬਲਾਕ ਆਗੂਆਂ ਤੇ ਪਿੰਡ ਇਕਾਈ ਆਗੂਆਂ ਨੇ ਦਿੱਤਾ ਸਮੂਹਿਕ ਅਸਤੀਫਾ By admin - July 30, 2025 0 4 Facebook Twitter Pinterest WhatsApp ਸੰਗਰੂਰ ਜ਼ਿਲ੍ਹੇ ਅੰਦਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੂੰ ਵੱਡਾ ਝਟਕਾ ਲੱਗਿਆ ਐ। ਇਥੇ ਮਹਿਲਾ ਬਲਾਕ ਆਗੂਆਂ ਤੇ ਪਿੰਡ ਦੀ ਇਕਾਈ ਦੇ ਆਗੂਆਂ ਨੇ ਸਮੂਹਿਕ ਅਸਤੀਫੇ ਦੇ ਕੇ ਯੂਨੀਅਨ ਤੋਂ ਕਿਨਾਰਾ ਕਰ ਲਿਆ ਐ। ਇਨ੍ਹਾਂ ਮਹਿਲਾ ਆਗੂਆਂ ਵਿਚ ਦਿੱਲੀ ਮੋਰਚੇ ਦੌਰਾਨ ਮੁੱਖ ਭੂਮਿਕਾ ਨਿਭਾਉਣ ਵਾਲੇ ਆਗੂ ਵੀ ਸ਼ਾਮਲ ਨੇ। ਅਸਤੀਫਿਆਂ ਦਾ ਕਾਰਨ ਯੂਨੀਅਨ ਦੇ ਆਗੂਆਂ ਦਾ ਔਰਤਾਂ ਪ੍ਰਤੀ ਵਤੀਰਾ ਸਹੀ ਨਾ ਹੋਣਾ ਦੱਸਿਆ ਜਾ ਰਿਹਾ ਐ। ਮਹਿਲਾ ਆਗੂਆਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਉੱਤੇ ਹੋਰ ਵੀ ਵੱਡੇ ਸਵਾਲ ਚੁੱਕੇ ਨੇ। ਅਸਤੀਫਾ ਦੇਣ ਵਾਲਿਆਂ ਵਿਚ ਲਹਿਰਾਗਾਗਾ ਦੇ ਪਿੰਡ ਲਹਿਲ ਕਲਾਂ ਦੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਬਲਾਕ ਆਗੂ ਜਸਵੀਰ ਕੌਰ ਲਹਿਲ ਕਲਾਂ, ਬਲਜੀਤ ਕੌਰ ਲਹਿਲ ਕਲਾਂ, ਪਰਮਜੀਤ ਕੌਰ ਇਕਾਈ ਆਗੂ ਲਹਿਲ ਕਲਾਂ ਸਮੇਤ ਦਰਜਨਾਂ ਦੀ ਗਿਣਤੀ ਚ ਮਹਿਲਾ ਆਗੂ ਸ਼ਾਮਲ ਨੇ। ਆਗੂਆਂ ਨੇ ਸਮੂਹਿਕ ਅਸਤੀਫੇ ਦਿੰਦਿਆਂ ਯੂਨੀਅਨ ਦੇ ਆਗੂਆਂ ਦਾ ਵਤੀਰਾ ਔਰਤਾਂ ਪ੍ਰਤੀ ਸਹੀ ਨਾ ਹੋਣ ਦੇ ਦੋਸ਼ ਲਾਏ ਹਨ। ਮਹਿਲਾ ਆਗੂਆਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਕੋਲ ਕਈ ਵਾਰ ਆਪਣੀ ਗੱਲ ਰੱਖੀ ਪਰ ਉਹਨਾਂ ਨੇ ਇੱਕ ਨਾ ਸੁਣੀ ਇਸਦੇ ਚਲਦੇ ਅਸਤੀਫਾ ਦਿੱਤਾ ਗਿਆ ਐ। ਦੂਜੇ ਪਾਸੇ ਜਦੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਆਪਣਾ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ ਐ।