ਲੁਧਿਆਣਾ ਦੇ ਡੀਸੀ ਦਫਤਰ ਅੱਗੇ ਪਰਿਵਾਰ ਦਾ ਧਰਨਾ; ਪੁਲਿਸ ਕਾਰਨ ਬੱਚੀ ਦੀ ਮੌਤ ਹੋਣ ਦੇ ਲਾਏ ਇਲਜ਼ਾਮ

0
3

ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫਤਰ ਅੱਗੇ ਬੱਚੇ ਦੀ ਲਾਸ਼ ਰੱਖ ਕੇ ਇਕ ਪਰਿਵਾਰ ਨੇ ਇਨਸਾਫ ਮੰਗਿਆ ਐ। ਮਾਮਲਾ ਸ਼ਹਿਰ ਦੇ ਜਗਤਪੁਰੀ ਇਲਾਕੇ ਦਾ ਦੱਸਿਆ ਜਾ ਰਿਹਾ। ਪੀੜਤ ਪਰਿਵਾਰ ਦੇ ਮੁਖੀਆ ਦਾ ਇਲਜਾਮ ਐ ਕਿ ਉਹ ਆਪਣੀ ਬਿਮਾਰ ਬੱਚੀ ਦਾ ਇਲਾਜ ਕਰਵਾਉਣ ਲਈ ਜਾ ਰਿਹਾ ਸੀ ਕਿ ਰਸਤੇ ਵਿਚ ਪੁਲਿਸ ਨੇ ਇਕ ਲੜਕੀ ਦੇ ਭੱਜਣ ਮਾਮਲੇ ਵਿਚ ਉਸ ਨੂੰ ਹਿਰਾਸਤ ਵਿਚ ਲੈ ਲਿਆ। ਉਸ ਨੇ ਪੁਲਿਸ ਅੱਗੇ ਬੱਚੇ ਦੇ ਇਲਾਜ ਦਾ ਵਾਸਤਾ ਪਾਇਆ ਪਰ ਉਸ ਨੂੰ ਛੱਡਿਆ ਨਹੀਂ ਗਿਆ, ਜਿਸ ਦੇ ਚਲਦਿਆਂ ਬੱਚੀ ਦੀ ਮੌਤ ਹੋ ਗਈ। ਪਰਿਵਾਰ ਦੇ ਇਲਜਾਮ ਐ ਕਿ ਬੱਚੀ ਦੀ ਮੌਤ ਲਈ ਪੁਲਿਸ ਜ਼ਿੰਮੇਵਾਰ ਐ, ਇਸ ਲਈ ਉਹ ਇਨਸਾਫ ਦੀ ਮੰਗ ਕਰ ਰਹੇ ਨੇ।

ਉਧਰ ਪੁਲਿਸ ਨੇ ਦੋਸ਼ ਨਕਾਰਦਿਆਂ ਕਿਹਾ ਕਿ ਉਨ੍ਹਾਂ ਨੇ ਵੈਰੀਫਾਈ ਲਈ ਬੁਲਾਇਆ ਜ਼ਰੂਰ ਸੀ ਪਰ ਉਸ ਨੂੰ ਬੱਚੀ ਦੇ ਇਲਾਜ ਲਈ ਜਾਣ ਦਿੱਤਾ ਗਿਆ ਸੀ। ਪੁਲਿਸ ਅਧਿਕਾਰੀ ਨੇ ਕਿਹਾ ਕਿ ਇਸ ਸਖਸ਼ ਦੇ ਲੜਕੀ ਨੂੰ ਭਜਾਉਣ ਮਾਮਲੇ ਵਿਚ ਤਾਰ ਜੁੜੇ ਸੀ, ਜਿਸ ਦੀ ਜਾਂਚ ਕੀਤੀ ਸੀ।

ਉਨ੍ਹਾਂ ਕਿਹਾ ਕਿ ਇਹ ਸਖਸ਼ ਜਾਂਚ ਤੋਂ ਧਿਆਨ ਲਾਂਭੇ ਕਰਨ ਲਈ ਅਜਿਹਾ ਕਰ ਰਿਹਾ ਜਾਂ ਸੱਚੀ ਹੀ ਲੜਕੀ ਦੀ ਮੌਤ ਪੁਲਿਸ ਕਾਰਨ ਹੋਈ ਐ, ਇਸ  ਦੀ ਵੀ ਜਾਂਚ ਕੀਤੀ ਜਾਵੇਗੀ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਮੁਤਾਬਕ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

LEAVE A REPLY

Please enter your comment!
Please enter your name here