ਪੰਜਾਬ ਜਲਾਲਾਬਾਦ ’ਚ ਪਾਠੀ ਸਿੰਘ ਦੀ ਨਿਕਲੀ ਸਾਢੇ ਚਾਰ ਲੱਖ ਦੀ ਲਾਟਰੀ; ਮਹਿਜ਼ 6 ਰੁਪਏ ਦੀ ਟਿਕਟ ਤੋਂ ਨਿਕਲਿਆ ਲੱਖਾਂ ਦਾ ਇਨਾਮ; ਰਾਜਸਥਾਨ ਤੋਂ ਜਲਾਲਾਬਾਦ ਆਉਣ ਦੌਰਾਨ ਖਰੀਦੀ ਸੀ ਟਿਕਟ By admin - July 30, 2025 0 3 Facebook Twitter Pinterest WhatsApp ਕਹਿੰਦੇ ਨੇ ਰੱਬ ਜਦੋਂ ਦਿੰਦਾ ਐ ਤਾਂ ਛੱਪਰ ਪਾੜ ਕੇ ਦਿੰਦਾ ਐ। ਅਜਿਹਾ ਹੀ ਕੁੱਝ ਰਾਜਸਥਾਨ ਨਾਲ ਸਬੰਧਤ ਪਾਠੀ ਸਿੰਘ ਨਾਲ ਵਾਪਰਿਆ ਐ, ਜਿਸ ਦੀ ਮਹਿਜ਼ 6 ਰੁਪਏ ਦੀ ਖਰੀਦੀ ਲਾਟਰੀ ਟਿਕਟ ਵਿਚੋਂ ਸਾਢੇ 4 ਲੱਖ ਰੁਪਏ ਦਾ ਇਨਾਮ ਨਿਕਲਿਆ ਐ। ਜਾਣਕਾਰੀ ਅਨੁਸਾਰ ਰਾਜਸਥਾਨ ਦੇ ਇਕ ਗੁਰਦੁਆਰਾ ਸਾਹਿਬ ਵਿਖੇ ਪਾਠੀ ਸਿੰਘ ਵਜੋਂ ਸੇਵਾ ਕਰਨ ਵਾਲੇ ਇਸ ਸਿੰਘ ਦਾ ਕਹਿਣਾ ਐ ਕਿ ਉਹ ਕਾਫੀ ਸਮੇਂ ਤੋਂ ਲਾਟਰੀ ਦੀ ਟਿਕਟ ਖਰੀਦਦਾ ਆ ਰਿਹਾ ਸੀ ਅਤੇ ਬੀਤੇ ਦਿਨ ਉਸ ਨੇ ਜਲਾਲਾਬਾਦ ਤੋਂ ਲਾਟਰੀ ਦੀ ਟਿਕਟ ਖਰੀਦੀ ਸੀ, ਜਿਸ ਦਾ ਸਾਢੇ ਚਾਰ ਲੱਖ ਰੁਪਏ ਦਾ ਇਨਾਮ ਨਿਕਲਿਆ ਐ। ਪਾਠੀ ਸਿੰਘ ਨੇ ਇਨਾਮ ਨਿਕਲਣ ਤੇ ਖੁਸ਼ੀ ਜਾਹਰ ਕੀਤੀ ਐ।