ਪੰਜਾਬ ਜਲੰਧਰ ਦੇ ਆਕਸੀਜਨ ਮਾਮਲੇ ’ਚ ਨੂੰ ਲੈ ਕੇ ਭਾਜਪਾ ਘੇਰੀ ਸਰਕਾਰ; ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਅਸਤੀਫੇ ਦੀ ਕੀਤੀ ਮੰਗ; ਸ਼ਵੇਤ ਮਲਿਕ ਨੇ ਸਿਹਤ ਖੇਤਰ ਨੂੰ ਤਬਾਹ ਕਰਨ ਦੇ ਲਾਏ ਇਲਜਾਮ By admin - July 30, 2025 0 5 Facebook Twitter Pinterest WhatsApp ਜਲੰਧਰ ਦੇ ਸਿਵਲ ਹਸਪਤਾਲ ਚ ਆਕਸੀਜਨ ਦੀ ਘਾਟ ਕਾਰਨ ਹੋਈਆਂ ਮੌਤਾਂ ਦੇ ਮਾਮਲੇ ਤੇ ਸਿਆਸਤ ਗਰਮਾ ਗਈ ਐ। ਭਾਜਪਾ ਨੇ ਅੰਮ੍ਰਿਤਸਰ ਵਿਖੇ ਪ੍ਰੈੱਸ ਕਾਨਫਰੰਸ ਕਰ ਕੇ ਸਰਕਾਰ ਨੂੰ ਘੇਰਿਆ ਐ। ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਕੀਤੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਦਨ ਕਰਦਿਆਂ ਸੀਨੀਅਰ ਭਾਜਪਾ ਆਗੂ ਸ਼ਵੇਤ ਮਲਿਕ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਨੇ ਸਿਹਤ, ਸਿੱਖਿਆ ਤੇ ਕਿਸਾਨੀ ਨੂੰ ਤਬਾਹ ਕਰ ਕੇ ਰੱਖ ਦਿੱਤਾ ਐ। ਜਲੰਧਰ ਘਟਨਾ ਨੂੰ ਲੈ ਕੇ ਸਰਕਾਰ ਵੱਲ ਤਿੱਖੇ ਨਿਸ਼ਾਨੇ ਸੇਧਦਿਆਂ ਉਨ੍ਹਾਂ ਕਿਹਾ ਕਿ ਇਹ ਘਟਨਾ ਸਰਕਾਰ ਦੀ ਅਣਗਹਿਲੀ ਸਦਕਾ ਵਾਪਰੀ ਐ, ਇਸ ਲਈ ਘਟਨਾ ਦੀ ਜ਼ਿੰਮੇਵਾਰੀ ਲੈਂਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਐ। ਇਸ ਮੌਕੇ ਉਨ੍ਹਾਂ ਦੇ ਨਾਲ ਭਾਜਪਾ ਨੇਤਾ ਡਾ. ਰਾਮ ਚਾਵਲਾ, ਸੀਨੀਅਰ ਸਿਟੀਜ਼ਨ ਪ੍ਰਕੋਸ਼ਠ ਦੇ ਜ਼ਿਲ੍ਹਾ ਸੰਯੋਜਕ ਯਸ਼ਪਾਲ ਸ਼ੌਰੀ ਆਦਿ ਵੀ ਹਾਜ਼ਰ ਸਨ। ਸ਼ਵੇਤ ਮਲਿਕ ਨੇ ਦੱਸਿਆ ਕਿ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਆਕਸੀਜਨ ਦੀ ਘਾਟ ਕਾਰਨ 3 ਮਾਸੂਮ ਮਰੀਜ਼ਾਂ ਦੀ ਮੌਤ ਹੋਈ, ਜਿਥੇ ਆਕਸੀਜਨ ਪਲਾਂਟ ‘ਚ ਆਪਰੇਟਰ ਮੌਜੂਦ ਨਾ ਹੋਣ ਕਰਕੇ ਇੱਕ ਅਣਅਧਿਕ੍ਰਿਤ ਵਿਅਕਤੀ ਕੰਮ ਕਰ ਰਿਹਾ ਸੀ ਅਤੇ ਉਥੇ ਕੋਈ ਇੰਜੀਨੀਅਰ ਵੀ ਮੌਜੂਦ ਨਹੀਂ ਸੀ। ਇਹ ਇਕ ਕਤਲ ਵਰਗੀ ਘਟਨਾ ਹੈ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਖਾਮੋਸ਼ ਹੈ। ਭਾਜਪਾ ਆਗੂ ਨੇ ਅੱਗੇ ਕਿਹਾ ਕਿ ਪੰਜਾਬ ਵਿੱਚ ਦਿੱਲੀ ਦੇ ਫੇਲ੍ਹ ਹੋਏ ਮਾਡਲ ਦੀ ਨਕਲ ਕੀਤੀ ਗਈ ਹੈ। ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਅਤੇ ਸਟਾਫ ਦੀ ਭਾਰੀ ਘਾਟ ਹੈ, ਸਿਹਤ ਸੇਵਾਵਾਂ ਦੀ ਹਾਲਤ ਨਾਜੁਕ ਹੋ ਚੁੱਕੀ ਹੈ। ਇਹ “ਸਿਹਤ ਕ੍ਰਾਂਤੀ” ਨਹੀਂ, ਸਗੋਂ ਇਕ ਆਫ਼ਤ ਬਣ ਗਈ ਹੈ। ਉਨ੍ਹਾਂ ਕਿਹਾ ਕਿ ਜਲੰਧਰ ਘਟਨਾ ਲਈ ਸਰਕਾਰ ਦੀ ਅਣਗਹਿਲੀ ਜ਼ਿੰਮੇਵਾਰ ਐ, ਇਸ ਲਈ ਸਿਹਤ ਮੰਤਰੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਐ।