ਪੰਜਾਬ ਚੰਡੀਗੜ੍ਹ ’ਚ ਪਿਛਲੀਆਂ ਸਰਕਾਰਾਂ ’ਤੇ ਵਰ੍ਹੇ ਮੁੱਖ ਮੰਤਰੀ ਮਾਨ; ਜੰਗਲਾਤ ਵਿਭਾਗ ਦੇ 942 ਕਰਮਚਾਰੀਆਂ ਨੂੰ ਸੌਂਪੇ ਨਿਯੁਕਤੀ ਪੱਤਰ; ਕਿਹਾ, ਪਹਿਲੇ ਕੇਵਲ ਪਰਿਵਾਰਾਂ ਪਾਲਦੇ ਤੇ ਸੀ ਮੌਜੂਦਾ ਸਰਕਾਰ ਲੋਕਾਂ ਲਈ ਕੰਮ ਕਰ ਰਹੀ ਐ By admin - July 30, 2025 0 3 Facebook Twitter Pinterest WhatsApp ਪੰਜਾਬ ਸਰਕਾਰ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਚੱਲ ਰਹੇ ਸਿਲਸਿਲੇ ਤਹਿਤ ਅੱਜ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿਖੇ ਨਿਯੁਕਤ ਪੱਤਰ ਵੰਡ ਸਮਾਗਮ ਕਰਵਾਇਆ ਗਿਆ, ਜਿੱਥੇ ਮੁੱਖ ਮੰਤਰੀ ਮਾਨ ਵੱਲੋਂ ਜੰਗਲਾਤ ਵਿਭਾਗ ਦੇ 942 ਨਵ-ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਇਸ ਮੌਕੇ ਨਵੇਂ ਚੁਣੇ ਮੁਲਾਜ਼ਮਾਂ ਨੂੰ ਵਧਾਈ ਦਿੰਦਿਆਂ ਆਪਣੀ ਡਿਊਟੀ ਈਮਾਨਦਾਰੀ ਤੇ ਦਿਆਨਤਦਾਰੀ ਨਾਲ ਨਿਭਾਉਣ ਦੀ ਸਲਾਹ ਦਿੱਤੀ। ਇਸ ਦੌਰਾਨ ਉਨ੍ਹਾਂ ਨੇ ਪੁਰਾਣੀਆਂ ਸਰਕਾਰਾਂ ‘ਤੇ ਵੱਲ ਤਿੱਖੇ ਨਿਸ਼ਾਨੇ ਵਿੰਨ੍ਹਦਿਆਂ ਕਿਹਾ ਕਿ ਪਿਛਲੀਆਂ ਪਹਿਲੀਆਂ ਸਰਕਾਰਾਂ ਨੇ ਸਿਰਫ ਖ਼ੁਦ ਦੇ ਫ਼ਾਇਦੇ ਲਈ ਹੀ ਕੰਮ ਕਰਦੀਆਂ ਸੀ ਅਤੇ ਜਨਤਾ ਵੱਲ ਕਿਸੇ ਨੇ ਵੀ ਕੋਈ ਧਿਆਨ ਨਹੀਂ ਦਿੱਤਾ ਜਦਕਿ ਸਾਡੀ ਸਰਕਾਰ ਸਿਰਫ ਲੋਕਾਂ ਲਈ ਕੰਮ ਕਰ ਰਹੀ ਐ ਅਤੇ ਅਸੀਂ ਨੌਜਵਾਨਾਂ ਨੂੰ ਲਗਾਤਾਰ ਨੌਕਰੀਆਂ ਦੇ ਰਹੇ ਹਾਂ। ਵਾਤਾਵਰਣ ਬਾਰੇ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਵਾਤਾਵਰਣ ਬਦਲ ਰਿਹਾ ਹੈ, ਦਰੱਖ਼ਤ ਘੱਟ ਰਹੇ ਹਨ, ਗਰਮੀ ਅਤੇ ਮੀਂਹ ਵੱਧ ਰਹੇ ਹਨ ਅਤੇ ਕੁਦਰਤ ਨਾਲ ਛੇੜਛਾੜ ਬਹੁਤ ਹੋ ਰਹੀ ਹੈ। ਉਨ੍ਹਾਂ ਨੇ ਇਸ ਮੌਕੇ ਰੂਸ ‘ਚ ਆਏ ਭੂਚਾਲ ਮਗਰੋਂ ਅੱਜ 70 ਫ਼ੀਸਦੀ ਦੁਨੀਆ ‘ਚ ਅਲਰਟ ਚੱਲ ਰਿਹਾ ਹੈ। ਨਿਊਜ਼ੀਲੈਂਡ ਤੋਂ ਲੈ ਕੇ ਕੈਲੋਫੋਰਨੀਆ ਤੱਕ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ ਅਤੇ ਲੋਕ ਘਰ ਛੱਡ ਕੇ ਉੱਚੀਆਂ ਥਾਵਾਂ ਵੱਲ ਜਾ ਰਹੇ ਹਨ। ਇਸ ਲਈ ਕੁਦਰਤ ਨਾਲ ਛੇੜਛਾੜ ਕਰਨੀ ਸਹੀ ਨਹੀਂ ਹੈ। ਉਨ੍ਹਾਂ ਨਵੇਂ ਨਿਯੁਕਤ ਉਮੀਦਵਾਰਾਂ ਨੂੰ ਕਿਹਾ ਕਿ ਤੁਸੀਂ ਦਰੱਖਤਾਂ ਅਤੇ ਕੁਦਰਤ ਦੇ ਰਖਵਾਲੇ ਹੋ। ਤੁਸੀਂ ਪੰਜਾਬ ਦੇ ਵਾਤਾਵਰਣ ਦੇ ਮਾਲੀ ਹੋ ਅਤੇ ਸਾਨੂੰ ਤੁਹਾਡੇ ‘ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਕੁਦਰਤ ਨੇ ਪੰਜਾਬ ਨੂੰ ਬਹੁਤ ਕੁੱਝ ਦਿੱਤਾ ਹੈ। ਪੰਜਾਬ ਕੋਲ ਪਹਾੜ ਵੀ ਹਨ ਅਤੇ ਸਭ ਤੋਂ ਜ਼ਿਆਦਾ ਉਪਜਾਊ ਧਰਤੀ ਪੰਜਾਬ ਕੋਲ ਹੈ, ਜੰਗਲ-ਬੀੜਾਂ ਵੀ ਹਨ, ਨੀਲੇ ਰੰਗ ਦਾ ਪਾਣੀ (ਭਾਖੜਾ) ਜਿੰਨਾ ਪੰਜਾਬ ਕੋਲ ਹੈ, ਓਨਾ ਦੁਨੀਆ ‘ਚ ਕਿਤੇ ਵੀ ਨਹੀਂ ਹੈ। ਹੁਣ ਅਸੀਂ ਲੋਕਾਂ ਨੂੰ ਕਹਿੰਦੇ ਹਾਂ ਕਿ ਗੋਆ ਤਾਂ ਆਪਣੇ ਕੋਲ ਘਰੇ ਪਿਆ ਹੈ ਅਤੇ ਸਭ ਕੁੱਝ ਇਸ ਧਰਤੀ ਨੂੰ ਪਰਮਾਤਮਾ ਨੇ ਦਿੱਤਾ ਹੈ ਪਰ ਇਕ ਕਮੀ ਰੱਖੀ ਕਿ ਸਭ ਤੋਂ ਵੱਧ ਲੁਟੇਰੇ ਲੀਡਰ ਵੀ ਸਾਨੂੰ ਹੀ ਦਿੱਤੇ ਹਨ ਅਤੇ ਇਨ੍ਹਾਂ ਨੇ ਲੋਕਾਂ ਦਾ ਖ਼ੂਨ ਨਿਚੋੜ ਲਿਆ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਪਹਿਲਾਂ ਆਪਣੇ ਪਰਿਵਾਰਾਂ ਨੂੰ ਢਿੱਡ ਭਰਦੀਆਂ ਸਨ, ਫਿਰ ਜਨਤਾ ਦੀ ਵਾਰੀ ਆਉਂਦੀ ਸੀ। ਪਿਛਲੀਆਂ ਸਰਕਾਰਾਂ ਆਪਣੇ ਲਈ ਪੈਸਾ ਇਕੱਠਾ ਕਰਦੀਆਂ ਸਨ ਤੇ ਲੋਕਾਂ ਦੇ ਛੋਟੇ-ਛੋਟੇ ਕੰਮ ਖੋਹ ਲੈਂਦੀਆਂ ਸਨ। ਉਨ੍ਹਾਂ ਕਿਹਾ ਕਿ 15 ਸਾਲ ਅਤੇ ਕੁਝ 20 ਸਾਲ ਤੋਂ ਕੰਮ ਕਰ ਰਹੇ ਸਨ, ਪਰ ਉਨ੍ਹਾਂ ਨੂੰ ਸਥਾਈ ਨਹੀਂ ਕੀਤਾ ਗਿਆ। ਜਦੋਂ ਸਾਡੀ ਸਰਕਾਰ ਨੇ ਇਸ ਗੱਲ ਦਾ ਧਿਆਨ ਖਿੱਚਿਆ ਤਾਂ ਤੁਰੰਤ ਪ੍ਰਭਾਵ ਨਾਲ ਅੱਜ 942 ਅਜਿਹੇ ਕਰਮਚਾਰੀਆਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ।