ਪੰਜਾਬ ਅਕਾਲੀ ਦਲ ’ਚ ਰਲੇਵੇ ਬਾਰੇ ਵਿਧਾਇਕ ਇਆਲੀ ਦਾ ਵੱਡਾ ਬਿਆਨ; ਸੁਖਬੀਰ ਬਾਦਲ ਨੂੰ ਪਾਰਟੀ ਦੀ ਬਿਹਤਰੀ ਲਈ ਤਿਆਗ ਦੀ ਦਿੱਤੀ ਸਲਾਹ; ਕਿਹਾ, ਜੇਕਰ ਸੁਖਬੀਰ ਬਾਦਲ ਤਿਆਗ ਕਰ ਦੇਣ ਤਾਂ ਰਲੇਵਾ ਸੰਭਵ ਹੋ ਸਕਦੈ By admin - July 29, 2025 0 3 Facebook Twitter Pinterest WhatsApp ਅਕਾਲ ਤਖਤ ਸਾਹਿਬ ਦੇ ਨਿਰਦੇਸ਼ਾਂ ਤੇ ਅਕਾਲੀ ਦਲ ਦੀ ਭਰਤੀ ਲਈ ਬਣਾਈ ਨਿਗਰਾਨ ਕਮੇਟੀ ਦੇ ਮੈਂਬਰ ਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਹੈ ਕਿ ਹਾਲੇ ਵੀ ਅਕਾਲੀ ਦਲ ਇੱਕ ਪਲੇਟਫਾਰਮ ਤੇ ਇਕੱਠਾ ਹੋ ਸਕਦਾ ਹੈ ਪਰ ਇਸ ਲਈ ਤਿਆਗ ਦੀ ਭਾਵਨਾ ਦੀ ਲੋੜ ਹੈ ਅਤੇ ਸਭ ਤੋਂ ਪਹਿਲਾਂ ਤਿਆਗ ਸੁਖਬੀਰ ਸਿੰਘ ਬਾਦਲ ਨੂੰ ਕਰਨਾ ਚਾਹੀਦਾ ਹੈ। ਉਹ ਅੱਜ ਇੱਥੇ ਲੁਧਿਆਣਾ ਜ਼ਿਲ੍ਹਾ ਦੇ ਚਾਰ ਵਿਧਾਨ ਸਭਾ ਹਲਕਿਆਂ ਦੇ ਡੈਲੀਕੇਟਾਂ ਵਿੱਚੋਂ ਜਿਲਾ ਅਤੇ ਸੂਬਾਈ ਪੱਧਰ ਦੇ ਡੈਲੀਕੇਟ ਚੁਣਨ ਲਈ ਕੀਤੇ ਡੈਲੀਕੇਟ ਅਜਲਾਸ ਵਿੱਚ ਸ਼ਾਮਿਲ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਹਨਾਂ ਕਿਹਾ ਕਿ ਜਦੋਂ ਤੱਕ ਲੀਡਰਸ਼ਿਪ ਵਿੱਚ ਤਿਆਗ ਦੀ ਭਾਵਨਾ ਨਹੀਂ ਹੋਵੇਗੀ ਉਨਾਂ ਚਿਰ ਅਕਾਲੀ ਦਲ ਮਜਬੂਤ ਨਹੀਂ ਹੋ ਸਕਦਾ, ਇਸ ਲਈ ਸਾਰਿਆਂ ਨੂੰ ਇਕੱਠਾ ਹੋਣਾ ਚਾਹੀਦਾ ਹੈ, ਜਿਸ ਸਬੰਧੀ ਕੋਸ਼ਿਸ਼ਾਂ ਜਾਰੀ ਨੇ। ਉਹਨਾਂ ਕਿਹਾ ਜੇਕਰ ਅਕਾਲੀ ਦਲ ਪੰਜਾਬ ਅਤੇ ਪੰਥ ਦਾ ਭਲਾ ਚਾਹੁੰਦੇ ਹਨ ਤਾਂ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਨ ਲਈ ਤਿਆਗ ਕੋਈ ਵੱਡੀ ਗੱਲ ਨਹੀਂ ਹੈ ਜਦਕਿ ਉਹ ਖੁਦ ਤਿਆਗ ਲਈ ਤਿਆਰ ਬੈਠੇ ਹਨ। ਉਹਨਾਂ ਕਿਹਾ ਕਿ 11 ਅਗਸਤ ਨੂੰ ਡੈਲੀਕੇਟਾ ਵੱਲੋਂ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾਣੀ ਹੈ ਅਤੇ ਇਸ ਸਬੰਧ ਵਿੱਚ ਉਹ ਅਗਲੇ ਦੋ ਦਿਨਾਂ ‘ ਚ ਬਾਦਲ ਨੂੰ ਫਿਰ ਚਿੱਠੀ ਲਿਖ ਰਹੇ ਹਨ ਕਿ ਉਹ ਅਕਾਲੀ ਦਲ ਨੂੰ ਮਜਬੂਤ ਕਰਨ ਲਈ ਇਜਲਾਸ ਵਿੱਚ ਆ ਕੇ ਸਹਿਮਤ ਹੋਣ। ਭਰਤੀ ਕਮੇਟੀ ਦੀ ਨਿਗਰਾਨੀ ਵਿੱਚ ਹੋਣ ਵਾਲੀ ਪ੍ਰਧਾਨਗੀ ਦੀ ਚੋਣ ਲਈ ਹੋਣ ਵਾਲੇ ਅਜਲਾਸ ਵਿੱਚ ਪ੍ਰਧਾਨਗੀ ਦੀ ਦਾਅਵੇਦਾਰੀ ਸਬੰਧੀ ਕੋਈ ਵਖਰੇਵੇਂ ਪੈਦਾ ਹੋਣ ਸਬੰਧੀ ਉਹਨਾਂ ਕਿਹਾ ਕਿ ਡੈਲੀਗੇਟ ਹੀ ਫੈਸਲਾ ਕਰਨਗੇ ਅਤੇ ਕਮੇਟੀ ਦੇ ਪੰਜ ਮੈਂਬਰਾਂ ਵਿੱਚੋਂ ਕੋਈ ਵੀ ਚਾਹਵਾਨ ਨਹੀਂ ਹੈ। ਇਸ ਲਈ ਆਸ ਹੈ ਕਿ ਬੈਠ ਕੇ ਸਰਬ ਸੰਮਤੀ ਨਾਲ ਹੀ ਫੈਸਲਾ ਹੋਵੇਗਾ।