ਪੰਜਾਬ ਹੁਸ਼ਿਆਰਪੁਰ ਦੇ ਪਿੰਡ ਮੁਠਡਾ ਖੁਰਦ ਦੇ ਸਕੂਲ ਅੰਦਰ ਚੋਰੀ; ਸਕੂਲ ’ਚ ਐਂਪਲੀਫਾਇਰ ਲੈ ਕੇ ਫਰਾਰ ਹੋਏ ਚੋਰ; ਜਾਂਦੇ ਸਕਿਉਰਟੀ ਗਾਰਡ ਦੇ ਮੋਟਰ ਸਾਈਕਲ ਨੂੰ ਲਾਈ ਅੱਗ By admin - July 29, 2025 0 3 Facebook Twitter Pinterest WhatsApp ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡਾਂ ਅੰਦਰ ਚੋਰੀ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਨੇ। ਤਾਜ਼ਾ ਮਾਮਲਾ ਜ਼ਿਲ੍ਹੇ ਦੇ ਪਿੰਡ ਮੁਠਡਾ ਖੁਰਦ ਤੋਂ ਸਾਹਮਣੇ ਆਇਆ ਐ, ਜਿੱਥੇ ਚੋਰਾਂ ਨੇ ਰਾਤ ਨੂੰ ਸਰਕਾਰੀ ਸਕੂਲ ਨੂੰ ਨਿਸ਼ਾਨਾ ਬਣਾਉਂਦਿਆਂ ਸਕੂਲ ਵਿਚੋਂ ਐਂਪਰੀਫਾਇਰ ਲੈ ਕੇ ਫਰਾਰ ਹੋ ਗਏ। ਇੰਨਾ ਹੀ ਨਹੀਂ ਚੋਰ ਜਾਂਦਾ ਹੋਏ ਸਕਿਉਰਟੀ ਗਾਰਡ ਦੇ ਮੋਟਰ ਸਾਇਕਲ ਨੂੰ ਅੱਗ ਲਗਾ ਗਏ, ਜਿਸ ਕਾਰਨ ਮੋਟਰ ਸਾਈਕਲ ਸੜ ਕੇ ਸੁਆਹ ਹੋ ਗਿਆ ਐ। ਪਿੰਡ ਦੇ ਸਰਪੰਚ ਦੇ ਦੱਸਣ ਮੁਤਾਬਕ ਚੋਰਾਂ ਨੇ ਪਹਿਲਾਂ ਬੈਂਕ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ, ਜਿੱਥੋਂ ਅਸਫਲ ਰਹਿ ਤੋਂ ਬਾਅਦ ਸਕੂਲ ਅੰਦਰ ਦਾਖਲ਼ ਹੋ ਗਏ ਅਤੇ ਐਪਰੀਫਾਇਰ ਲੈ ਕੇ ਫਰਾਰ ਹੋ ਗਏ। ਦੱਸਣਯੋਗ ਐ ਕਿ ਸਕੂਲ ਅੰਦਰ ਸਿਕਿਉਰਟੀ ਗਾਰਡ ਰੱਖਿਆ ਹੋਇਆ ਐ, ਜੋ ਘਟਨਾ ਵੇਲੇ ਸਕੂਲ ਅੰਦਰ ਹੀ ਮੌਜੂਦ ਸੀ ਪਰ ਚੋਰ ਉਸ ਦੇ ਦਰਵਾਜੇ ਮੂਹਰੇ ਕਮਲੇ ਰੱਖ ਗਏ ਅਤੇ ਜਦੋਂ ਤਕ ਸਕਿਉਰਟੀ ਗਾਰਡ ਬਾਹਰ ਆਇਆ, ਉਦੋਂ ਤਕ ਉਸ ਦੇ ਮੋਟਰ ਸਾਈਕਲ ਨੂੰ ਅੱਗ ਲਗਾ ਕੇ ਫਰਾਰ ਹੋ ਗਏ। ਸਰਪੰਚ ਦੇ ਦੱਸਣ ਮੁਤਾਬਕ ਚੋਰ ਪਹਿਲਾਂ ਵੀ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾ ਚੁੱਕੇ ਨੇ। ਸਥਾਨਕ ਵਾਸੀਆਂ ਨੇ ਪੁਲਿਸ ਪ੍ਰਸਾਸਨ ਤੋਂ ਚੋਰਾਂ ਨੂੰ ਛੇਤੀ ਕਾਬੂ ਕਰ ਕੇ ਸਲਾਖਾ ਪਿੱਛੇ ਪਹੁੰਚਾਉਣ ਦੀ ਮੰਗ ਕੀਤੀ ਐ।