ਪੰਜਾਬ ਨਕਲ ਕਰਨ ਨੂੰ ਲੈ ਕੇ ਮੁੜ ਵਿਵਾਦਾਂ ’ਚ ਘਿਰੀ ਇਤਾਲਵੀ ਕੰਪਨੀ ਪ੍ਰਾਡਾ; ਕੋਲਹਾਪੁਰੀ ਚੱਪਲਾਂ ਵਾਂਗ ਪੰਜਾਬੀ ਜੁੱਤੀ ਦੀ ਨਕਲ ਦੇ ਲੱਗੇ ਇਲਜ਼ਾਮ By admin - July 29, 2025 0 4 Facebook Twitter Pinterest WhatsApp ਵੱਖ ਵੱਖ ਬਰਾਂਡ ਵੇਚਣ ਵਾਲੀ ਮਸ਼ਹੂਰ ਇਤਾਲਵੀ ਕੰਪਨੀ ਪ੍ਰਾਡਾ ਮਸ਼ਹੂਰ ਬਰਾਂਡ ਦੀ ਨਕਲ ਨੂੰ ਲੈ ਕੇ ਮੁੜ ਵਿਵਾਦਾਂ ਵਿਚ ਘਿਰ ਗਈ ਐ। ਇਸ ਕੰਪਨੀ ਤੇ ਹੁਣ ਪੰਜਾਬੀ ਜੁੱਤੀ ਦੀ ਨਕਲ ਕਰ ਕੇ ਆਪਣੇ ਉਤਪਾਦ ਬਾਜ਼ਾਰ ਵਿਚ ਉਤਾਰਨ ਦੇ ਇਲਜਾਮ ਲੱਗੇ ਨੇ। ਇਸ ਨੂੰ ਲੈ ਕੇ ਪੰਜਾਬੀ ਜੁੱਤੀ ਬਣਾਉਣ ਵਾਲੇ ਕਾਰੀਗਰਾਂ ਅਤੇ ਦੁਕਾਨਦਾਰਾਂ ਵਿੱਚ ਭਾਰੀ ਗੁੱਸਾ ਪਾਇਆ ਜਾ ਰਿਹਾ ਐ। ਅੰਮ੍ਰਿਤਸਰ ਨਾਲ ਸਬੰਧਤ ਪੰਜਾਬੀ ਜੁੱਤੀ ਦੇ ਕਾਰੋਬਾਰੀ ਤੇ ਸਮਾਜ ਸੇਵਕ ਪਵਨ ਸ਼ਰਮਾ ਦੇ ਦੱਸਣ ਮੁਤਾਬਕ ਪੰਜਾਬੀ ਜੁੱਤੀ ਬਣਾਉਣ ਵਾਲੇ ਕਾਰੀਗਰ ਸਖਤ ਮਿਹਨਤ ਤੋਂ ਬਾਅਦ ਇਸ ਜੁੱਤੀ ਨੂੰ ਵਾਜਬ ਰੇਟਾਂ ਤੇ ਵੇਚਦੇ ਨੇ ਪਰ ਪ੍ਰਾਡਾ ਕੰਪਨੀ ਇਸ ਜੁੱਤੀ ਦੀ ਨਕਲ ਕਰ ਕੇ ਅੱਗੇ ਲੱਖਾਂ ਦੀ ਕਮਾਈ ਕਰ ਰਹੀ ਐ। ਉਨ੍ਹਾਂ ਕਿਹਾ ਕਿ ਇਸ ਕੰਪਨੀ ਨੇ ਕਾਰਗੀਰਾਂ ਦੇ ਹੱਕਾਂ ਤੇ ਹੀ ਡਾਕਾਂ ਮਾਰਿਆ ਬਲਕਿ ਸਾਡੇ ਵਿਰਾਸਤੀ ਸਭਿਆਚਾਰ ਨੂੰ ਵੀ ਠੇਸ ਪਹੁੰਚਾਈ ਐ, ਇਸ ਲਈ ਭਾਰਤ ਸਰਕਾਰ ਨੂੰ ਕੰਪਨੀ ਖਿਲਾਫ ਸਖਤ ਐਕਸ਼ਨ ਲੈਣਾ ਚਾਹੀਦਾ ਐ। ਦੱਸਣਯੋਗ ਐ ਇਕ ਇਸ ਕੰਪਨੀ ਤੇ ਪਹਿਲਾਂ ਕੋਲਹਾਪੁਰੀ ਚੱਪਲਾਂ ਵਰਗੇ ਦਿਖਣ ਵਾਲੇ ਉਤਪਾਦ ਵੇਚਣ ਦੇ ਇਲਜਾਮ ਲੱਗੇ ਸੀ। ਮਹਾਰਾਸ਼ਟਰ ਦੇ ਕਾਰੀਗਰਾਂ ਨੇ ਇਸ ਕੰਪਨੀ ’ਤੇ ਕੋਲਹਾਪੁਰੀ ਚੱਪਲਾਂ ਦੇ ਡਿਜ਼ਾਈਨ ਦੀ ‘ਨਕਲ’ ਕਰਨ ਦਾ ਇਲਜਾਮ ਲਾਇਆ ਸੀ। ਕਾਰੀਗਰਾਂ ਨੇ ਇਸ ਮਾਮਲੇ ਵਿਚ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਦਖਲ ਦੀ ਮੰਗ ਕੀਤੀ ਸੀ। ਕੋਲਹਾਪੁਰੀ ਡਿਜ਼ਾਈਨ ਦੀ ਤਰਜ਼ ‘ਤੇ ਮਰਦਾਂ ਲਈ ਚੱਪਲਾਂ ਬਣਾਉਣ ਵਾਲੇ ਫੈਸ਼ਨ ਬ੍ਰਾਂਡ ‘ਤੇ ਇਤਰਾਜ਼ ਜਤਾਉਂਦੇ ਹੋਏ ਕਾਰੀਗਰਾਂ ਨੇ ਭੂਗੋਲਿਕ ਪਛਾਣ (ਜੀ.ਆਈ.) ਅਧਿਕਾਰਾਂ ਦੀ ਉਲੰਘਣਾ ਦਾ ਦੋਸ਼ ਵੀ ਲਗਾਇਆ ਸੀ। ਕਾਰੀਗਰਾਂ ਦਾ ਇਲਜਾਮ ਸੀ ਕਿ ਕੰਪਨੀ ਵੱਲੋਂ ਕੋਲਹਾਪੁਰੀ ਚੱਪਲਾਂ ਵਰਗਾ ਦਿਸਦਾ ਬਰਾਂਡ 1 ਲੱਖ ਤੋਂ ਵੱਧ ਕੀਮਤ ਵਿਚ ਵੇਚਿਆ ਜਾ ਰਿਹਾ ਸੀ ਜਦਕਿ ਕਾਰੀਗਰ ਆਪਣੇ ਹੱਥਾਂ ਨਾਲ ਉਹੀ ਚੱਪਲ 400 ਰੁਪਏ ਵਿੱਚ ਬਣਾਉਂਦੇ ਹਨ। ਕਾਰੀਗਰਾਂ ਨੇ ਇਲਜਾਮ ਲਾਏ ਸੀ ਕਿ ਗਲੋਬਲ ਕੰਪਨੀ ਉਨ੍ਹਾਂ ਦਾ ਨੁਕਸਾਨ ਕਰਨ ਦੇ ਨਾਲ ਨਾਲ ਭਾਰਤੀ ਸਭਿਆਚਾਰ ਤੋਂ ਪੈਸਾ ਕਮਾਉਣ ਵਿਚ ਲੱਗੀ ਹੋਈ ਐ, ਜੋ ਵੱਡੇ ਦੁੱਖ ਦੀ ਗੱਲ ਐ।