ਪੰਜਾਬ ਕੋਟਕਪੂਰਾ ’ਚ ਕੱਪੜਿਆਂ ਦੇ ਸ਼ੋਅਰੂਮ ਨੂੰ ਲੱਗੀ ਅੱਗ; ਮੌਕੇ ’ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਪਾਇਆ ਕਾਬੂ; ਅੱਗ ਨਾਲ ਲੱਖਾਂ ਰੁਪਏ ਦੇ ਨੁਕਸਾਨ ਦਾ ਖਦਸ਼ਾ By admin - July 29, 2025 0 4 Facebook Twitter Pinterest WhatsApp ਕੋਟਕਪੂਰਾ ਦੇ ਰੇਲਵੇ ਰੋਡ ’ਤੇ ਹਾਲਾਤ ਉਸ ਵੇਲੇ ਅਫਰਾ-ਤਫਰੀ ਵਾਲੇ ਬਣ ਗਏ ਜਦੋਂ ਇੱਥੇ ਸਥਿਤ ਸਪੋਰਟਕਿੰਗ ਕੰਪਨੀ ਦੇ ਰੈਡੀਮੇਡ ਕੱਪੜਿਆਂ ਦੇ ਸ਼ੋਅਰੂਮ ਨੂੰ ਅਚਾਨਕ ਅੱਗ ਲੱਗ ਗਈ। ਸ਼ੋਅਰੂਮ ਅੰਦਰੋਂ ਧੂਆਂ ਨਿਲਕਦਾ ਵੇਖ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੁਸ਼ੱਕਤ ਬਾਅਦ ਕਾਬੂ ਪਾਇਆ। ਜਾਣਕਾਰੀ ਅਨੁਸਾਰ ਦੁਕਾਨ ਅੰਦਰੋਂ ਕਾਫੀ ਮਾਤਰਾ ਵਿਚ ਧੂੰਆ ਨਿਕਲ ਰਿਹਾ ਸੀ, ਜਿਸ ਕਾਰਨ ਫਾਇਰ ਬ੍ਰਿਗੇਡ ਨੂੰ ਸਥਿਤੀ ਤੇ ਕਾਬੂ ਪਾਉਣ ਵਿਚ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਇਸ ਹਾਦਸੇ ਨਾਲ ਸ਼ੋਅਰੂਮ ਅੰਦਰ ਪਿਆ ਲੱਖਾ ਰੁਪਏ ਦਾ ਸਾਮਾਨ ਬਰਬਾਦ ਹੋ ਗਿਆ ਐ। ਸ਼ੋਰੂਮ ਦੇ ਮੈਨੇਜਰ ਨੇ ਦੱਸਿਆ ਕਿ ਅਚਾਨਕ ਧਮਾਕਾ ਹੋਇਆ ਜਿਸ ਤੋਂ ਬਾਅਦ ਉਹ ਬਾਹਰ ਨਿਕਲ ਆਏ ਅਤੇ ਸ਼ੋਰੂਮ ਤੋਂ ਧੁਆਂ ਨਿਕਲਣਾ ਸ਼ੁਰੂ ਹੋ ਗਿਆ। ਉਨ੍ਹਾਂ ਕਿਹਾ ਕਿ ਨੁਕਸਾਨ ਦਾ ਅੰਦਾਜ਼ਾ ਅੱਗ ਪੂਰੀ ਤਰ੍ਹਾਂ ਬੁਝਣ ਬਾਅਦ ਹੀ ਲਾਇਆ ਜਾ ਸਕੇਗਾ।