ਬਠਿੰਡਾ ਦੇ ਜੋਗੀ ਨਗਰ ਇਲਾਕੇ ਵਿਚੋਂ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਐ। ਇੱਥੇ ਇਕ ਨਸ਼ਈ ਪਤੀ ਨੇ ਨਸ਼ੇ ਦੀ ਪੂਰਤੀ ਖਾਤਰ ਆਪਣੀ ਪਤਨੀ ਅਤੇ ਦੋ ਛੋਟੇ ਬੱਚਿਆਂ ਨੂੰ ਘਰੋਂ ਬੇਘਰ ਕਰ ਦਿੱਤਾ ਐ। ਹਾਲਤ ਇਹ ਐ ਕਿ ਇਹ ਔਰਤ ਹੁਣ ਆਪਣੇ ਦੋ ਬੱਚਿਆਂ ਸਮੇਤ ਖੁਲ੍ਹੇ ਅਸਮਾਨ ਹੇਠ ਰਹਿਣ ਲਈ ਮਜਬੂਰ ਐ।
ਔਰਤ ਤੇ ਬੱਚਿਆਂ ਦੀ ਹਾਲਤ ਵੇਖ ਕੇ ਕੁੱਝ ਲੋਕਾਂ ਨੇ ਤਰਸ ਦੇ ਆਧਾਰ ਤੇ ਉਨ੍ਹਾਂ ਦੀ ਮਦਦ ਕੀਤੀ ਐ। ਮਾਨਵੀ ਨਾਮ ਦੀ ਇਸ ਔਰਤ ਦੇ ਦੱਸਣ ਮੁਤਾਬਕ ਉਸ ਦੇ ਪਤੀ ਨੇ ਨਸ਼ੇ ਦੀ ਪੂਰਤੀ ਲਈ ਸਾਰਾ ਸਾਮਾਨ ਵੇਚ ਦਿੱਤਾ ਐ। ਇੱਥੋਂ ਤਕ ਕੇ ਉਸ ਦੇ ਵਾਲ ਵੀ ਕੱਟ ਕੇ ਵੇਛ ਦਿੱਤੇ ਨੇ। ਪੀੜਤਾ ਦੇ ਹੱਕ ਵਿਚ ਨਿਤਰੇ ਲੋਕਾਂ ਨੇ ਪ੍ਰਸ਼ਾਸਨ ਤੋਂ ਪੀੜਤ ਪਰਿਵਾਰ ਦੀ ਮਦਦ ਦੀ ਮੰਗ ਕੀਤੀ ਐ।