ਪੰਜਾਬ ਗੁਰਦਾਸਪੁਰ ਦੋ ਸਕੇ ਭਰਾਵਾਂ ਨੇ ਪਿੰਗ ਫਾਰਮਿੰਗ ’ਚ ਕਮਾਇਆ ਨਾਮ; ਨੌਕਰੀ ਦੇ ਨਾਲ ਨਾਲ ਸਹਾਇਕ ਧੰਦਾ ਅਪਨਾ ਕੇ ਕਰ ਰਹੇ ਮੋਟੀ ਕਮਾਈ; ਅਸਾਮ, ਗੁਹਾਟੀ ਸਮੇਤ ਵੱਖ ਵੱਖ ਥਾਵਾਂ ਤੇ ਕਰਦੇ ਨੇ ਸਪਲਾਈ By admin - July 29, 2025 0 3 Facebook Twitter Pinterest WhatsApp ਗੁਰਦਾਸਪੁਰ ਨਾਲ ਸਬੰਧਤ ਦੋ ਸਕੇ ਭਰਾਵਾਂ ਨੇ ਸੂਰ ਪਾਲਣ ਦੇ ਧੰਦੇ ਨੂੰ ਅਪਨਾ ਕੇ ਜਿੱਥੇ ਚੰਗੀ ਕਮਾਈ ਕਰ ਰਹੇ ਨੇ ਉੱਥੇ ਹੀ ਦੂਜਿਆਂ ਲਈ ਵੀ ਰਾਹ ਦਸੇਰਾ ਬਣੇ ਹੋਏ ਨੇ। ਬੈਕਿੰਗ ਸੈਕਟਰ ਵਿਚ ਨੌਕਰੀ ਕਰ ਰਹੇ ਚਰਨਜੀਤ ਨੇ ਆਪਣੇ ਭਰਾ ਨਾਲ ਮਿਲ ਕੇ ਪਿੱਗ ਫਾਰਮਿੰਗ ਦਾ ਕੰਮ ਸ਼ੁਰੂ ਕੀਤਾ ਸੀ, ਜਿਸ ਵਿਚ ਦੋਵੇਂ ਭਰਾਵਾਂ ਨੇ ਚੰਗਾ ਮੁਕਾਮ ਹਾਸਲ ਕੀਤਾ ਐ। ਬੈਂਕ ਦੀ ਚੰਗੀ ਨੌਕਰੀ ਹੋਣ ਦੇ ਬਾਵਜੂਦ ਡਾ. ਸਰਬਜੀਤ ਸਿੰਘ ਰੰਧਾਵਾ ਦੀ ਪ੍ਰੇਰਣਾ ਸਦਕਾ ਸ਼ੁਰੂ ਕੀਤੇ ਇਸ ਧੰਦੇ ਵਿਚ ਚੰਗੀ ਕਮਾਈ ਦੇ ਨਾਲ ਨਾਲ ਦੂਜਿਆਂ ਲਈ ਰਾਹ ਦਸੇਰਾ ਬਣਨ ਦਾ ਕੰਮ ਕੀਤਾ ਐ। ਚਰਨਜੀਤ ਸਿੰਘ ਦੇ ਦੱਸਣ ਮੁਤਾਬਕ ਉਨ੍ਹਾਂ ਵੱਲੋਂ ਅਸਾਮ, ਗੁਹਾਟੀ ਤੇ ਨਾਗਾਲੈਂਡ ਵਰਗੇ ਸੂਬਿਆਂ ਵਿਚ ਸਪਲਾਈ ਕੀਤਾ ਜਾਂਦਾ ਐ। ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਵੀ ਵਿਦੇਸ਼ ਜਾਣ ਦੀ ਥਾਂ ਇੱਥੇ ਰਹਿ ਕੇ ਮਿਹਨਤ ਦੇ ਬਲਬੂਤੇ ਆਪਣਾ ਕੈਰੀਅਰ ਬਣਾਉਣ ਦੀ ਸਲਾਹ ਦਿੱਤੀ ਐ। ਚਰਨਜੀਤ ਸਿੰਘ ਦੇ ਦੱਸਣ ਮੁਤਾਬਕ ਉਹ ਇਸ ਖੇਤਰ ਵਿਚ ਕਈ ਇਨਾਮ ਜਿੱਤ ਚੁੱਕੇ ਨੇ। ਇੱਥੇ ਤਕ ਕਿ ਡਿਪਟੀ ਕਮਿਸ਼ਨਰ ਵੀ ਉਨ੍ਹਾਂ ਦੇ ਫਾਰਮ ਦਾ ਦੌਰਾ ਕਰ ਚੁੱਕੇ ਨੇ। ਉਨ੍ਹਾਂ ਕਿਹਾ ਕਿ ਇਸ ਕੰਮ ਵਿਚ ਸਖਤ ਮਿਹਨਤ ਦੀ ਲੋੜ ਐ, ਇਸ ਲਈ ਜਿਹੜੇ ਨੌਜਵਾਨ ਸਖਤ ਮਿਹਨਤ ਦੇ ਸ਼ੌਕੀਨ ਨੇ ਉਹ ਇਸ ਵਿਚ ਚੰਗੀ ਸਫਲਤਾ ਹਾਸਲ ਕਰ ਸਕਦੇ ਨੇ।