ਪੰਜਾਬ ਬਠਿੰਡਾ ਦੇ ਮਿੰਨੀ ਸੈਕਟਰੀਏਟ ਨੇੜੇ ਨੌਜਵਾਨ ’ਤੇ ਹਮਲਾ; ਪੇਚਕਸ਼ ਨਾਲ ਹਮਲਾ ਕਰ ਕੇ ਕੀਤਾ ਗੰਭੀਰ ਜ਼ਖਮੀ; ਪ੍ਰੇਮ ਵਿਆਹ ਤੋਂ ਬਾਅਦ ਪਤਨੀ ਸਮੇਤ ਪਹੁੰਚਿਆ ਸੀ ਅਦਾਲਤ By admin - July 29, 2025 0 3 Facebook Twitter Pinterest WhatsApp ਬਠਿੰਡਾ ਦੇ ਮਿੰਨੀ ਸੈਕਟਰਏਟ ਨੇੜੇ ਹਾਲਾਤ ਉਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਇੱਥੇ ਕੁੱਝ ਲੋਕਾਂ ਨੇ ਇਕ ਨੌਜਵਾਨ ਤੇ ਪੇਚਕਸ ਨਾਲ ਹਮਲਾ ਕਰ ਦਿੱਤਾ। ਹਮਲੇ ਵਿਚ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਮੌਕੇ ਤੇ ਮੌਜੂਦ ਲੋਕਾਂ ਨੇ ਹਸਪਤਾਲ ਪਹੁੰਚਾਇਆ ਐ। ਖਬਰਾਂ ਮੁਤਾਬਕ ਪੀੜਤ ਨੇ ਬੀਤੇ ਦਿਨੀਂ ਇਕ ਕੁੜੀ ਨਾਲ ਪ੍ਰੇਮ ਵਿਆਹ ਕਰਵਾਇਆ ਸੀ ਅਤੇ ਅੱਜ ਪਤਨੀ ਸਮੇਤ ਅਦਾਲਤ ਵਿਚ ਪਹੁੰਚਿਆ ਸੀ, ਜਿੱਥੇ ਉਸ ਤੇ ਕੁੱਝ ਨੌਜਵਾਨਾਂ ਨੇ ਪੇਚਕਸ ਨਾਲ ਹਮਲਾ ਕਰ ਦਿੱਤਾ। ਮੌਕੇ ਤੇ ਮੌਜੂਦਾ ਲੋਕਾਂ ਨੇ ਪੀੜਤ ਨੂੰ ਹਮਲਾਵਰਾਂ ਤੋਂ ਛੁਡਵਾ ਕੇ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਐ। ਥਾਣਾ ਸਿਵਲ ਲਾਈਨ ਪੁਲਿਸ ਨੇ ਪੀੜਤ ਦੇ ਬਿਆਨਾਂ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ।