ਪੰਜਾਬ ਸੰਗਰੂਰ ’ਚ ਟਰੱਕ ਦੀ ਟੱਕਰ ਨਾਲ ਇਕ ਸਖਸ਼ ਸਣੇ 3 ਪਸ਼ੂਆਂ ਦੀ ਮੌਤ; ਸੜਕ ’ਤੇ ਖੜ੍ਹਿਆਂ ਨੂੰ ਤੇਜ਼ ਰਫਤਾਰ ਟਰੱਕ ਨੇ ਮਾਰੀ ਟੱਕਰ; ਸੜਕ ’ਤੇ ਲਾਈਟਾਂ ਨਾ ਹੋਣ ਕਾਰਨ ਸੜਕ ’ਤੇ ਖੜ੍ਹੇ ਨੇ ਆਵਾਰਾ ਪਸ਼ੂ By admin - July 29, 2025 0 4 Facebook Twitter Pinterest WhatsApp ਸੰਗਰੂਰ ਦੇ ਭਵਾਨੀਗੜ ਨੈਸ਼ਨਲ ਹਾਈਵੇ ਤੇ ਬੀਤੀ ਰਾਤ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਥੇ ਹਨੇਰੀ ਸੜਕ ਤੇ ਖੜ੍ਹੇ ਆਵਾਰਾ ਪਸ਼ੂਆਂ ਨੂੰ ਇਕ ਤੇਜ਼ ਰਫਤਾਰ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਇਕ ਵਿਅਕਤੀ ਸਮੇਤ ਤਿੰਨ ਪਸ਼ੂਆਂ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਐਸਐਸਐਫ ਟੀਮ ਨੇ ਐਬੂਲੈਂਸ ਨੂੰ ਫੋਨ ਕੀਤਾ ਪਰ ਕਾਫੀ ਦੇਰ ਤਕ ਐਬੂਲੈਂਸ ਨਹੀਂ ਪਹੁੰਚੀ, ਜਿਸ ਦੇ ਚਲਦਿਆਂ ਐਸਐਸਐਫ ਟੀਮ ਨੇ ਮ੍ਰਿਤਕ ਸਖਸ਼ ਦੀ ਲਾਸ਼ ਨੂ ਆਪਣੀ ਗੱਡੀ ਵਿਚ ਰੱਖ ਕੇ ਹਸਪਤਾਲ ਪਹੁੰਚਾਇਆ। ਮ੍ਰਿਤਕ ਸਖਸ਼ ਦੀ ਪਛਾਣ ਨਹੀਂ ਹੋ ਸਕੀ। ਪੁਲਿਸ ਨੇ ਲਾਸ਼ ਮੋਰਚਰੀ ਵਿਚ ਰਖਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਜਾਣਕਾਰੀ ਅਨੁਸਾਰ ਜਿਸ ਥਾਂ ਤੇ ਇਹ ਹਾਦਸਾ ਵਾਪਰਿਆ ਐ ਉੱਥੇ ਲਾਈਟਾਂ ਦਾ ਕੋਈ ਪ੍ਰਬੰਧ ਨਹੀਂ ਐ, ਜਿਸ ਦੇ ਚਲਦਿਆਂ ਆਵਾਰਾ ਪਸ਼ੂ ਝੁੰਡ ਬਣਾ ਕੇ ਸੜਕ ਤੇ ਖੜ ਜਾਂਦੇ ਨੇ। ਬੀਤੀ ਰਾਤ ਵਾਪਰਿਆ ਹਾਦਸਾ ਵੀ ਇਸੇ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਐ। ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ। ਪੁਲਿਸ ਅਧਿਕਾਰੀ ਨੇ ਕਿਹਾ ਕਿ ਇਲਾਕੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਐ ਅਤੇ ਹਾਦਸਾ ਕਰ ਕੇ ਭੱਜੇ ਡਰਾਈਵਰ ਨੂੰ ਟਰੇਸ ਕਰ ਕੇ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।