ਪੰਜਾਬ ਸੁਨਾਮ ’ਚ ਮੰਤਰੀ ਦੇ ਘਰ ਅੱਗੇ ਬੇਰੁਜ਼ਗਾਰ ਅਧਿਆਪਕਾ ਦਾ ਧਰਨਾ; ਕੈਬਨਿਟ ਮੰਤਰੀ ਦੀ ਕੋਠੀ ਮੂਹਰੇ ਧਰਨਾ ਦੇ ਕੇ ਕੀਤੀ ਨਾਅਰੇਬਾਜ਼ੀ; ਬੇਰੁਜ਼ਗਾਰ ਬੀ.ਐਡ ਟੈਟ ਪਾਸ ਅਧਿਆਪਕਾਂ ਦੀਆਂ ਮੰਗਾਂ ਮੰਨਣ ਦੀ ਮੰਗ By admin - July 28, 2025 0 6 Facebook Twitter Pinterest WhatsApp ਬੇਰੁਜ਼ਗਾਰ ਬੀ.ਐਡ ਟੈਟ ਪਾਸ ਅਧਿਆਪਕਾਂ ਵੱਲੋਂ ਅੱਜ ਸੁਨਾਮ ਵਿਖੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਦੀ ਕੋਠੀ ਦਾ ਘਿਰਾਓ ਕੀਤਾ ਗਿਆ। ਬੇਰੁਜ਼ਗਾਰ ਅਧਿਆਪਕ ਆਈਟੀਆਈ ਚੌਂਕ ਸੁਨਾਮ ਵਿਖੇ ਇਕੱਤਰ ਹੋਏ ਜਿਥੋਂ ਉਹ ਰੋਸ ਮਾਰਚ ਕਰਦੇ ਹੋਏ ਅਮਨ ਅਰੋੜਾ ਦੀ ਕੋਠੀ ਵੱਲ ਵਧੇ ਅਤੇ ਉਹ ਮਹਾਰਾਜਾ ਅਗਰਸੈਨ ਚੌਂਕ ਹੁੰਦੇ ਹੋਏ ਮੰਤਰੀ ਅਮਨ ਅਰੋੜਾ ਦੀ ਕੋਠੀ ਅੱਗੇ ਪੁੱਜੇ, ਜਿੱਥੇ ਉਨ੍ਹਾਂ ਨੂੰ ਪੁਲਿਸ ਨੇ ਬੈਰੀਕੇਡ ਲਗਾ ਕੇ ਰੋਕ ਲਿਆ। ਇਸ ਤੋਂ ਬਾਅਦ ਅਧਿਆਪਕ ਸੜਕ ਉੱਪਰ ਹੀ ਦਰੀਆਂ ਵਿਛਾ ਕੇ ਬੈਠ ਗਏ ਅਤੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਪੁਲਿਸ ਪ੍ਰਸ਼ਾਸਨ ਦੇ ਡੀਐਸਪੀ ਸੁਨਾਮ ਹਰਵਿੰਦਰ ਸਿੰਘ ਖਹਿਰਾ ਅਤੇ ਸਿਟੀ ਐਸਐਚਓ ਪ੍ਰਤੀਕ ਜਿੰਦਲ ਪੁਲਿਸ ਫੋਰਸ ਨਾਲ ਮੌਕੇ ਤੇ ਮੌਜੂਦ ਸਨ। ਇਸ ਮੌਕੇ ਜਥੇਬੰਦੀ ਦੇ ਆਗੂਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਜਿਵੇਂ ਜਿਵੇਂ ਸਰਕਾਰ ਦੀ ਟਰਮ ਪੂਰੀ ਹੋ ਰਹੀ ਹੈ, ਬੇਰੁਜਗਾਰਾਂ ਨਾਲ਼ ਧੱਕਾ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਨਵੇਂ ਨਵੇਂ ਮੁਲਾਜ਼ਮ ਵਿਰੋਧੀ ਰੂਲ, ਨਵੀਆਂ ਭਰਤੀਆਂ ਦੇ ਉੱਪਰ ਥੋਪੇ ਜਾ ਰਹੇ ਹਨ। ਸਰਕਾਰ ਬੇਰੁਜ਼ਗਾਰਾਂ ਦੀਆਂ ਮੰਗਾਂ ਹੱਲ ਕਰਨ ਦੇ ਬਜਾਏ ਬੇਰੁਜ਼ਗਾਰਾਂ ਦੇ ਉੱਪਰ ਨਵੇਂ ਰੂਲ ਥੋਪਣ ਜਾ ਰਹੀ ਹੈ। 55% ਦੀ ਸ਼ਰਤ ਜਿਸ ਨਾਲ ਬਹੁਤ ਬੇਰੁਜ਼ਗਾਰਾਂ ਦੀਆਂ ਡਿਗਰੀਆਂ ਰੱਦ ਹੋ ਜਾਣਗੀਆਂ, ਬੇਰੁਜਗਾਰ ਕਿਸੇ ਜੋਗੇ ਨਹੀਂ ਰਹਿ ਜਾਣਗੇ। ਸਰਕਾਰ ਬੇਰੁਜਗਾਰਾਂ ਦੀਆਂ ਮੰਗਾਂ ਹੱਲ ਕਰਨ ਦੀ ਬਜਾਏ ਉਹਨਾਂ ਤੇ ਗਲਤ ਨੀਤੀਆਂ ਲਿਆ ਕੇ ਬੇਰੁਜ਼ਗਾਰਾਂ ਨੂੰ ਮਾਸਟਰ ਕੇਡਰ ਤੇ ਲੈਕਚਰਾਰ ਦੀ ਭਰਤੀ ਵਿੱਚੋਂ ਬਾਹਰ ਕੱਢਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਨੂੰ ਦੇਖਦੇ ਹੋਏ ਅੱਜ ਬੇਰੁਜ਼ਗਾਰ ਅਧਿਆਪਕਾਂ ਦੁਆਰਾ ਇਥੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਅਤੇ ਜਲਾਲਾਬਾਦ ਜਗਦੀਪ ਕੰਬੋਜ ਗੋਲਡੀ ਦੀ ਕੋਠੀ ਅੱਗੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਬੇਰੁਜ਼ਗਾਰ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਹੱਲ ਨਹੀ ਹੁੰਦੀਆਂ, ਤਾਂ ਬੇਰੁਜਗਾਰ ਤਿੱਖੇ ਐਕਸ਼ਨ ਵੱਲ ਵਧਣਗੇ।