ਕਪੂਰਥਲਾ ’ਚ ਨਸ਼ੇ ਨੇ ਨਿਗਲੀ ਇਕ ਹੋਰ ਨੌਜਵਾਨ ਦੀ ਜ਼ਿੰਦਗੀ; 18 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਹੋਈ ਮੌਤ; ਪਿੰਡ ਦੇ ਸਰਪੰਚ ਤੇ ਲੋਕਾਂ ਨੇ ਸ਼ਰੇਆਮ ਨਸ਼ੇ ਵਿੱਕਣ ਦੇ ਲਾਏ ਇਲਜ਼ਾਮ

0
3

ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁਧ ਮੁਹਿੰਮ ਦੇ ਬਾਵਜੂਦ ਨੌਜਵਾਨਾਂ ਦੀਆਂ ਨਸ਼ਿਆਂ ਕਾਰਨ ਮੌਤਾਂ ਦਾ ਸਿਲਸਿਲਾ ਥੰਮ੍ਹ ਨਹੀਂ ਰਿਹਾ। ਤਾਜ਼ਾ ਮਾਮਲਾ ਕਪੂਰਥਲਾ ਪਿੰਡ ਭੱਠੇ ਤੋਂ ਸਾਹਮਣੇ ਆਇਆ ਐ, ਜਿੱਥੇ ਨਸ਼ੇ ਦੀ ਓਵਰਡੋਜ਼ ਨਾਲ ਇਕ 18 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਕੋਲੋਂ ਸਰਿੰਜ ਬਰਾਮਦ ਹੋਈ ਐ।
ਮ੍ਰਿਤਕ ਦੇ ਪਰਿਵਾਰ ਨੇ ਪਿੰਡ ਵਿਚ  ਸ਼ਰੇਆਮ ਨਸ਼ੇ ਵਿੱਕਣ ਦੇ ਇਲਜਾਮ ਲਾਉਂਦਿਆਂ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਐ। ਇਸੇ ਦੌਰਾਨ ਪਿੰਡ ਦੇ ਸਰਪੰਚ ਅਤੇ ਆਮ ਲੋਕਾਂ ਨੇ ਵੀ ਇਲਾਕੇ ਅੰਦਰ ਸ਼ਰੇਆਮ ਨਸ਼ੇ ਵਿੱਕਣ ਦੇ ਇਲਜਾਮ ਲਾਏ ਨੇ। ਪਿੰਡ ਵਾਸੀਆਂ ਦਾ ਕਹਿਣਾ ਐ ਕਿ ਪੁਲਿਸ ਨਸ਼ਾ  ਤਸਕਰਾਂ ਨਾਲ ਮਿਲੀ ਹੋਈ ਐ, ਜਿਸ ਕਾਰਨ ਇੱਥੇ ਗਲੀ ਗਲੀ ਨਸ਼ਾ ਵਿੱਕ ਰਿਹਾ ਐ। ਪਿੰਡ ਦੇ ਸਰਪੰਚ ਦਾ ਕਹਿਣਾ ਐ ਕਿ ਇਲਾਕੇ ਅੰਦਰ ਹਰ ਦੂਜੇ ਦਿਨ ਇਕ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋ ਰਹੀ ਐ ਜਦਕਿ ਪੁਲਿਸ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਹੋਇਆ ਐ।
ਲੋਕਾਂ ਦੇ ਦੱਸਣ ਮੁਤਾਬਕ ਬੀਤੇ ਕੱਲ੍ਹ ਸੁਲਤਾਨਪੁਰ ਦੇ ਪਿੰਡ ਰਾਮਪੁਰ ਜਗੀਰ ਵਿਖੇ  ਨਸ਼ੇ ਦੀ ਓਵਰਡੋਜ ਦੇ ਨਾਲ ਇੱਕ ਨੌਜਵਾਨ ਦੀ ਮੌਤ ਹੋਈ ਸੀ ਅਤੇ ਅੱਜ ਪਿੰਡ ਭੱਠੇ ਵਿਖੇ ਵੀ ਅਜਿਹੀ ਘਟਨਾ ਵਾਪਰ ਗਈ ਐ।  ਨਵੇਂ ਪਿੰਡ ਪੱਠੇ ਦੇ ਲੋਕਾਂ ਦਾ ਕਹਿਣਾ ਹੈ ਕਿ ਭਗਵੰਤ ਮਾਨ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦਾ ਸਾਨੂੰ ਕੋਈ ਫਾਇਦਾ ਨਹੀਂ ਹੈ। ਸਾਡੇ ਪਿੰਡ ਦੇ ਵਿੱਚ ਸ਼ਰੇਆਮ ਨਸ਼ਾ ਵਿਕਦਾ ਹੈ ਅਤੇ ਪਿੰਡ ਦੇ ਮੁੰਡੇ ਤੇ ਆਸੇ ਪਾਸੇ ਦੇ  ਨੌਜਵਾਨ ਮੁੰਡੇ ਇੱਥੇ ਆ ਕੇ ਨਸ਼ਾ ਖਰੀਦਦੇ ਹਨ।
ਮੌਕੇ ਤੇ ਆਈ ਕੋਤਵਾਲੀ ਪੁਲਿਸ ਨੇ ਜਦੋਂ ਨੌਜਵਾਨ ਮੁੰਡੇ ਦੀ ਲਾਸ਼ ਆਪਣੇ ਕਬਜ਼ੇ ਵਿੱਚ ਲੈਣੀ ਚਾਹੀ ਤੇ ਪਿੰਡ ਵਾਸੀ ਤੇ ਪਿੰਡ ਦੇ ਸਰਪੰਚ ਨੇ ਲਾਸ਼ ਚੱਕਣ ਤੋਂ ਮਨ੍ਹਾਂ ਕਰ ਦਿੱਤਾ ਅਤੇ ਕਿਹਾ ਕਿ ਜਦੋਂ ਤੱਕ ਪਿੰਡ ਦੇ ਵਿੱਚ ਨਸ਼ਾ ਵੇਚਣ ਵਾਲਿਆਂ ਤੇ ਕਾਰਵਾਈ ਨਹੀਂ ਹੁੰਦੀ ਅਸੀਂ ਲਾਸ਼ ਚੱਕਣ ਨਹੀਂ ਦਵਾਂਗੇ।
ਪਿੰਡ ਵਾਸੀ ਤੇ ਸਰਪੰਚ ਦਾ ਕਹਿਣਾ ਸੀ ਕਿ ਅਸੀਂ ਇਸ ਪਿੰਡ ਦੇ ਵਿੱਚ ਕਾਫੀ ਦੁਖੀ ਹਾਂ ਅਸੀਂ ਕਈ ਵਾਰ ਪੁਲਿਸ ਨੂੰ ਲਿਖਤੀ ਸ਼ਿਕਾਇਤਾਂ ਅਤੇ ਐਸਐਸਪੀ ਨੂੰ ਵੀ ਕਹਿ ਚੁੱਕੇ ਹਾਂ ਪਰ ਪੁਲਿਸ ਇਸ ਪਿੰਡ ਦੇ ਵਿੱਚ ਵੇਚ ਰਹੇ ਨਸ਼ੇ ਵਾਲਿਆਂ ਤੇ ਕੋਈ ਕਾਰਵਾਈ ਨਹੀਂ ਕਰ ਰਹੀ ਜਿਸ ਕਾਰਨ  ਮਾਵਾਂ ਦੇ ਪੁੱਤ ਤੇ ਭੈਣਾਂ ਦੇ ਭਰਾ  ਨਸ਼ਾ ਕਰ ਕਰ ਮਰ ਰਹੇ ਹਨ। ਲੋਕਾਂ ਨੇ ਸਰਕਾਰ ਤੋਂ ਨਸ਼ਿਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਐ ਤਾਂ ਜੋ ਨੌਜਵਾਨਾਂ ਦੀਆਂ ਜ਼ਿੰਦਗੀਆਂ ਨੂੰ ਬਚਾਇਆ ਜਾ ਸਕੇ।

LEAVE A REPLY

Please enter your comment!
Please enter your name here