PUNJAB ਗੁਰਦਾਸਪੁਰ ’ਚ ਸ਼ਰਾਬੀ ਪੁਲਿਸ ਮੁਲਾਜ਼ਮ ਨੇ ਐਕਿਟਵਾ ’ਚ ਠੋਕੀ ਕਾਰ; ਕਾਰ ਅੰਦਰ ਪਈਆਂ ਸੀ, ਸ਼ਰਾਬ ਦੀਆਂ ਬੋਤਲਾਂ, ਵੀਡੀਓ ਵਾਇਰਲ By admin - July 28, 2025 0 2 Facebook Twitter Pinterest WhatsApp ਗੁਰਦਾਸਪੁਰ ਸ਼ਹਿਰ ’ਚ ਅੱਜ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਪੰਜਾਬ ਪੁਲਿਸ ਦੇ ਸ਼ਰਾਬੀ ਏਐਸਆਈ ਨੇ ਆਪਣੀ ਕਾਰਨ ਨਾਲ ਇਕ ਐਕਟਿਵਾ ਸਵਾਰ ਨੂੰ ਟੱਕਰ ਮਾਰ ਦਿੱਤੀ। ਏਐਸਆਈ ਨਸ਼ੇ ਨਾਲ ਝੂਮ ਰਿਹਾ ਸੀ ਅਤੇ ਉਸ ਦੀ ਕਾਰ ਅੰਦਰ ਸ਼ਰਾਬ ਦੀਆਂ ਬੋਤਲਾਂ ਪਈਆਂ ਹੋਈਆਂ ਸੀ, ਜਿਸ ਦੀ ਮੌਕੇ ਤੇ ਮੌਜੂਦ ਲੋਕਾਂ ਨੇ ਵੀਡੀਓ ਬਣਾ ਲਈ, ਜੋ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਐ। ਮੌਕੇ ਤੇ ਮੌਜੂਦ ਲੋਕਾਂ ਦੇ ਦੱਸਣ ਮੁਤਾਬਕ ਸ਼ਰਾਬੀ ਪੁਲਿਸ ਮੁਲਾਜ਼ਮ ਬਟਾਲਾ ਵਿਖੇ ਤੈਨਾਤ ਐ। ਖਬਰਾਂ ਮੁਤਾਬਕ ਮਾਮਲਾ ਪੁਲਿਸ ਤਕ ਵੀ ਪਹੁੰਚਿਆ, ਜਿਸ ਤੋਂ ਬਾਦ ਐਕਟਿਵਾ ਦਾ ਨੁਕਸਾਨ ਭਰਨ ਤੋਂ ਬਾਦ ਦੋਵੇਂ ਧਿਰਾਂ ਵਿਚਾਲੇ ਰਾਜੀਨਾਮਾ ਕਰਵਾਏ ਜਾਣ ਦੀ ਗੱਲ ਵੀ ਸਾਹਮਣੇ ਆ ਰਹੀ ਐ। ਉਧਰ ਲੋਕਾਂ ਵਿਚ ਘਟਨਾ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਐ। ਲੋਕਾਂ ਦਾ ਕਹਿਣਾ ਐ ਕਿ ਜੇਕਰ ਆਮ ਬੰਦੇ ਨੂੰ ਅਜਿਹੀ ਹਾਲਤ ਵਿਚ ਫੜ ਲਿਆ ਜਾਵੇ ਤਾਂ ਪੁਲਿਸ ਉਸ ਦਾ ਝੱਟ ਚੱਲਾਨ ਕਰ ਦਿੰਦੀ ਐ ਪਰ ਆਪਣੇ ਮੁਲਾਜਮ ਨੂੰ ਬਚਾਉਣ ਦੀ ਕੋਸ਼ਿਸ਼ ਹੋ ਰਹੀ ਐ। ਲੋਕਾਂ ਨੇ ਸ਼ਰਾਬੀ ਪੁਲਿਸ ਮੁਲਾਜਮ ਖਿਲਾਫ ਕਾਰਵਾਈ ਦੀ ਮੰਗ ਕੀਤੀ ਐ।