ਪੰਜਾਬ ਗੁਰਦਾਸਪੁਰ ਵਿਖੇ ਅਤਿਵਾਦੀ ਹਮਲੇ ਦੇ ਸ਼ਹੀਦਾਂ ਦੀ ਯਾਦ ਕੱਢਿਆ ਕੈਂਡਲ ਮਾਰਚ ; 10 ਸਾਲ ਪਹਿਲਾਂ ਕਸ਼ਮੀਰੀ ਅਤਿਵਾਦੀਆਂ ਨੇ ਕੀਤਾ ਸੀ ਹਮਲਾ By admin - July 28, 2025 0 3 Facebook Twitter Pinterest WhatsApp ਗੁਰਦਾਸਪੁਰ ਵਿਖੇ 10 ਸਾਲਾ ਪਹਿਲਾਂ ਥਾਣੇ ਤੇ ਹੋਏ ਅਤਿਵਾਦੀ ਹਮਲੇ ਦੇ ਸ਼ਹੀਦਾਂ ਦੀ ਯਾਦ ਵਿਚ ਕੈਂਡਲ ਮਾਰਚ ਕੱਢਿਆ ਗਿਆ। 2015 ਵਿਚ ਕਸ਼ਮੀਰੀ ਅਤਿਵਾਦੀਆਂ ਵੱਲੋਂ ਦੀਨਾਨਗਰ ਥਾਣੇ ਉਪਰ ਹਮਲਾ ਕਰ ਕੇ ਇਕ ਐਸਪੀ ਸਮੇਤ 7 ਲੋਕਾਂ ਨੂੰ ਸ਼ਹੀਦ ਕਰ ਦਿੱਤਾ ਸੀ। ਬਾਅਦ ਵਿਚ ਪੰਜਾਬ ਪੁਲਿਸ ਨੇ ਤਿੰਨ ਅਤਿਵਾਦੀਆਂ ਨੂੰ ਮਾਰ ਕੇ ਥਾਣੇ ਤੋਂ ਕਬਜ਼ਾ ਛੁਡਵਾਇਆ ਸੀ। ਇਸੇ ਦੀ ਯਾਦ ਵਿਚ ਅੱਜ ਸਮਾਜ ਸੇਵੀਆਂ ਵੱਲੋਂ ਕੈਂਡਲ ਮਾਰਚ ਕੱਢ ਕੇ ਸ਼ਰਧਾਂਜਲੀ ਦਿੱਤੀ ਗਈ। ਹਮਲੇ ਤੋਂ ਪਹਿਲਾਂ ਇੱਕ ਹੋਰ ਆਮ ਨਾਗਰਿਕ ਅਨਿਲ ਕੁਮਾਰ ਨੂੰ ਅੱਤਵਾਦੀਆਂ ਵੱਲੋਂ ਜਖਮੀ ਕਰ ਕੇ ਉਸਦੀ ਕਾਰ ਹੋਈ ਖੋਹ ਲਈ ਗਈ ਸੀ, ਜਿਸ ਨੇ ਆਪਣੀ ਹੱਡਬੀਤੀ ਵੀ ਦੱਸੀ। ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਸ਼ਹੀਦਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਨ ਨਾਲ ਤਨਦੇਹੀ ਨਾਲ ਡਿਊਟੀ ਨਿਭਾਉਣ ਵਾਲੇ ਪੁਲਿਸ ਮੁਲਾਜ਼ਮਾਂ ਦੀ ਹੌਂਸਲਾ ਅਫਜਾਈ ਹੁੰਦੀ ਹੈ।