ਪੰਜਾਬ ਗੁਰਦਾਸਪੁਰ ’ਚ ਸਹੁਰਾ ਪਰਿਵਾਰ ਤੇ ਜਵਾਈ ਵਿਚਾਲੇ ਖੂਨੀ ਝੜਪ; ਵਿਆਹੁਤਾ ਨੇ ਲਾਏ ਦਾਜ ਦਹੇਜ ਲਈ ਕੁੱਟਮਾਰ ਦੇ ਇਲਜ਼ਾਮ; ਜਵਾਈ ’ਤੇ ਲੱਗੇ ਸਹੁਰਾ ਪਰਿਵਾਰ ’ਤੇ ਜਾਨਲੇਵਾ ਹਮਲੇ ਦੇ ਇਲਜ਼ਾਮ By admin - July 28, 2025 0 2 Facebook Twitter Pinterest WhatsApp ਗੁਰਦਾਸਪੁਰ ਦੇ ਥਾਣਾ ਪੁਰਾਣਾ ਸ਼ਾਲਾ ਅਧੀਨ ਆਉਂਦੇ ਪਿੰਡ ਕਲੀਚਪੁਰ ਵਿਖੇ ਪਤੀ-ਪਤਨੀ ਦੇ ਘਰੇਲੂ ਝਗੜੇ ਤੋਂ ਬਾਅਦ ਲੜਕੀ ਪਰਿਵਾਰ ਤੇ ਜਵਾਈ ਵਿਚਾਲੇ ਖੂਨੀ ਝੜਪ ਹੋਣ ਦੀ ਖਬਰ ਸਾਹਮਣੇ ਆਈ ਐ। ਝਗੜੇ ਵਿਚ ਕਈ ਲੋਕ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ। ਹਸਪਤਾਲ ਵਿਚ ਜ਼ੇਰੇ ਇਲਾਜ ਪੀੜਤਾ ਬਲਜਿੰਦਰ ਕੌਰ ਨੇ ਕਿਹਾ ਕਿ ਉਸ ਦਾ ਪਤੀ ਪ੍ਰਗਟ ਸਿੰਘ ਤੇ ਬਾਕੀ ਪਰਿਵਾਰ ਦਾਜ ਦਹੇਜ ਲਈ ਤੰਗ ਪ੍ਰੇਸ਼ਾਨ ਕਰਦਾ ਸੀ, ਜਿਸ ਦੇ ਚਲਦਿਆਂ ਉਸਦਾ ਪੇਕਾ ਪਰਿਵਾਰ ਉਸ ਦਾ ਹਾਲ ਜਾਣਨ ਆਏ ਸੀ, ਜਿੱਥੇ ਉਸ ਦੇ ਪਤੀ ਨੇ ਸਾਥੀਆਂ ਨਾਲ ਮਿਲ ਕੇ ਜਾਨਲੇਵਾ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮਾਂ-ਪਿਉ ਤੇ ਭਰਾ ਗੰਭੀਰ ਜ਼ਖਮੀ ਹੋ ਗਏ ਨੇ। ਉਧਰ ਦੂਜੇ ਧਿਰ ਦੇ ਪ੍ਰਗਟ ਸਿੰਘ ਨੇ ਦਾਜ ਮੰਗਣ ਤੇ ਕੁੱਟਮਾਰ ਦੇ ਦੋਸ਼ ਨਕਾਰਦਿਆਂ ਕਿਹਾ ਕਿ ਉਸ ਨੇ ਅਜਿਹਾ ਕੁੱਝ ਨਹੀਂ ਕੀਤਾ, ਬਲਕਿ ਉਸ ਦੇ ਸਹੁਰਾ ਪਰਿਵਾਰ ਨੇ ਹੀ ਉਸ ਦੇ ਘਰ ਆ ਕੇ ਹਮਲਾ ਕੀਤਾ ਐ। ਦੋਵੇਂ ਧਿਰਾਂ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਇਨਸਾਫ ਮੰਗਿਆ ਐ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ।