ਪੰਜਾਬ ਫਾਜਿਲਕਾ ਤੋਂ ਭਾਜਪਾ ਆਗੂ ਸੁਰਜੀਤ ਜਿਆਣੀ ਦਾ ਵੱਡਾ ਬਿਆਨ; ਅਕਾਲੀ-ਭਾਜਪਾ ਗਠਜੋੜ ਹੋਣ ਦੀ ਕੀਤੀ ਵਕਾਲਤ; ਕਿਹਾ, ਗਠਜੋੜ ਹੋਇਆ ਤਾਂ ਬਣ ਸਕਦੀ ਐ ਸਰਕਾਰ By admin - July 28, 2025 0 4 Facebook Twitter Pinterest WhatsApp ਫਾਜਿਲਕਾ ਤੋਂ ਸੀਨੀਅਰ ਭਾਜਪਾ ਆਗੂ ਤੇ ਸਾਬਕਾ ਮੰਤਰੀ ਸੁਰਜੀਤ ਜਿਆਣੀ ਨੇ ਅਕਾਲੀ ਭਾਜਪਾ ਗਠਜੋੜ ਦੀਆਂ ਚੱਲ ਰਹੀਆਂ ਅਟਕਲਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਐ। ਇਸ ਸਬੰਧੀ ਪੁੱਛੇ ਜਾਣ ’ਤੇ ਸੁਰਜੀਤ ਜਿਆਣੀ ਨੇ ਕਿਹਾ ਕਿ ਪੰਜਾਬ ਦੀ ਆਮ ਜਨਤਾ ਅਕਾਲੀ ਭਾਜਪਾ ਗਠਜੋੜ ਹੋਣ ਦੇ ਹੱਕ ਵਿਚ ਐ। ਉਨ੍ਹਾਂ ਕਿਹਾ ਕਿ ਭਾਵੇਂ ਗਠਜੋੜ ਹੋਣਾ ਜਾਂ ਨਾ ਹੋਣਾ ਮੇਰੇ ਵੱਸ ਵਿਚ ਨਹੀਂ ਐ ਪਰ ਜੇਕਰ ਦੋਵਾਂ ਪਾਰਟੀਆਂ ਵਿਚਾਲੇ ਗਠਜੋੜ ਹੋ ਜਾਂਦਾ ਐ ਤਾਂ ਪੰਜਾਬ ਅੰਦਰ ਇਕ ਵਾਰ ਫਿਰ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਬਣ ਸਕਦੀ ਐ। ਉਨ੍ਹਾਂ ਕਿਹਾ ਕਿ ਪੰਜਾਬ ਦੇ ਜ਼ਿਆਦਾਤਰ ਲੋਕ ਪੰਜਾਬ ਅੰਦਰ ਮੁੜ ਤੋਂ ਅਕਾਲੀ-ਭਾਜਪਾ ਗਠਜੋੜ ਬਣਨ ਦੇ ਹੱਕ ਵਿਚ ਨੇ ਅਤੇ ਇਹ ਪੰਜਾਬ ਦੇ ਆਮ ਲੋਕਾਂ ਦੀ ਆਵਾਜ ਵੀ ਐ।