ਪੰਜਾਬ ਅੰਮ੍ਰਿਤਸਰ ’ਚ ਮਸੀਹੀ ਸਮਾਗਮ ਖਿਲਾਫ ਇਕਜੁਟ ਹੋਈਆਂ ਜਥੇਬੰਦੀਆਂ; ਨਿਹੰਗ ਸਿੰਘ, ਹਿੰਦੂ ਤੇ ਵਾਲਮੀਕ ਸੰਗਠਨਾਂ ਨੇ ਸਮਾਗਮ ਦਾ ਕੀਤਾ ਵਿਰੋਧ; ਪਾਬੰਦੀ ਨਾ ਲੱਗਣ ’ਤੇ ਖੁਦ ਕਾਰਵਾਈ ਦੀ ਦਿੱਤੀ ਚਿਤਾਵਨੀ By admin - July 27, 2025 0 2 Facebook Twitter Pinterest WhatsApp ਈਸਾਈ ਭਾਈਚਾਰੇ ਵੱਲੋਂ ਅੰਮ੍ਰਿਤਸਰ ਵਿਖੇ 30 ਜੁਲਾਈ ਨੂੰ ਕਰਵਾਏ ਜਾ ਰਹੇ ਸਮਾਗਮ ਦਾ ਮੁੱਦਾ ਗਰਮਾ ਗਿਆ ਐ। ਹਿੰਦੂ, ਸਿੱਖ ਤੇ ਵਾਲਮੀਕੀ ਸੰਗਠਨਾਂ ਨੇ ਪ੍ਰਸ਼ਾਸਨ ਤੋਂ ਸਮਾਗਮ ’ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਐ। ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਐ ਕਿ ਕੁੱਝ ਅਖੌਤੀ ਈਸਾਈ ਪ੍ਰਚਾਰਕਾਂ ਵੱਲੋਂ ਪਿਆਰ ਦਾ ਸੁਨੇਹਾ ਨਾਮ ਹੇਠ ਪਾਖੰਡਵਾਦ ਦਾ ਪ੍ਰਚਾਰ ਕੀਤਾ ਜਾ ਰਿਹਾ ਐ। ਉਨ੍ਹਾਂ ਕਿਹਾ ਕਿ ਸਮਾਗਮ ਦੇ ਪ੍ਰਬੰਧਕ ਇਸ ਨੂੰ ਪਿਆਰ ਦਾ ਸੁਨੇਹਾ ਦਾ ਨਾਮ ਦੇ ਰਹੇ ਨੇ ਪਰ ਇਨ੍ਹਾਂ ਵੱਲੋਂ ਆਪਣੇ ਸਮਾਗਮ ਵਿਚ ਬਾਕੀ ਧਰਮਾਂ ਖਿਲਾਫ ਜਹਿਰ ਉਗਲਿਆ ਜਾ ਰਿਹਾ ਐ। ਉਨ੍ਹਾਂ ਕਿਹਾ ਕਿ ਇਨ੍ਹਾਂ ਸਮਾਗਮਾਂ ਵਿਚ ਪਾਖੰਡਵਾਦ ਨੂੰ ਪਰਮੋਟ ਕੀਤਾ ਜਾ ਰਿਹਾ ਐ, ਜਿਸ ਦਾ ਈਸਾਈ ਧਰਮ ਦੇ ਅਸਲੀ ਪੈਰੋਕਾਰ ਵੀ ਵਿਰੋਧ ਕਰ ਰਹੇ ਨੇ। ਉਨ੍ਹਾਂ ਕਿਹਾ ਕਿ ਸਾਰੀਆਂ ਜਥੇਬੰਦੀਆਂ ਪ੍ਰਸ਼ਾਸਨ ਤੋਂ ਸਮਾਗਮ ਤੇ ਪਾਬੰਦੀ ਲਾਉਣ ਦੀ ਮੰਗ ਕਰਦੀਆਂ ਨੇ ਅਤੇ ਜੇਕਰ ਪ੍ਰਸ਼ਾਸਨ ਨੇ ਸਮਾਗਮ ਨਾ ਰੋਕਿਆ ਤਾਂ ਜਥੇਬੰਦੀਆਂ ਆਪਣੇ ਤੌਰ ’ਤੇ ਸਮਾਗਮ ਬੰਦ ਕਰਵਾਉਣਗੇ। ਇਸੇ ਨੂੰ ਲੈ ਕੇ ਅੰਮ੍ਰਿਤਸਰ ਵਿਖੇ ਸਮੂਹ ਜਥੇਬੰਦੀਆ ਵੱਲੋਂ ਇਕ ਮੀਟਿੰਗ ਕੀਤੀ ਗਈ ਜਿਸ ਵਿੱਚ 30 ਜੁਲਾਈ ਨੂੰ ਹੋ ਰਹੇ ਸਮਾਗਮ ਦਾ ਵਿਰੋਧ ਕਰਨ ਵਾਸਤੇ ਰੂਪਰੇਖਾ ਤਿਆਰ ਕੀਤੀ ਗਈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਸਾਡਾ ਵਿਰੋਧ ਕਿਸੇ ਧਰਮ ਨਾਲ ਨਹੀਂ, ਪਾਖੰਡਵਾਦ ਨਾਲ ਹੈ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਕਈ ਵਾਰ ਇਸ ਸਬਧ ਵਿੱਚ ਪ੍ਰਸ਼ਾਸਨ ਨੂੰ ਮੰਗ ਪੱਤਰ ਵੀ ਦਿੱਤੇ ਗਏ ਹਨ ਪਰ ਪ੍ਰਸ਼ਾਸਨ ਨੇ ਇਸ ਮਸਲੇ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਠੋਸ ਕਦਮ ਨਹੀਂ ਚੁੱਕਿਆ ਜਿਸਦੇ ਚਲਦੇ ਹੁਣ ਸਮੂਹ ਜਥੇਬੰਦੀਆਂ ਵੱਲੋਂ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਇਹ ਸਮਾਗਮ ਰੱਦ ਨਾ ਹੋਇਆ ਤਾਂ ਇਸਦਾ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਹੋਵੇਗਾ ।