ਪੰਜਾਬ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਅਦਾਕਾਰ ਅਹਾਨ ਸ਼ੈਟੀ; ਫਿਲਮ ਬਾਰਡਰ-2 ਦੀ ਸ਼ੂਟਿੰਗ ਤੋਂ ਬਾਅਦ ਗੁਰੂ ਘਰ ਟੇਕਿਆ ਮੱਥਾ By admin - July 27, 2025 0 3 Facebook Twitter Pinterest WhatsApp ਬਾਲੀਵੁੱਡ ਦੇ ਨਵੇਂ ਉਭਰਦੇ ਅਦਾਕਾਰ ਅਹਾਨ ਸ਼ੈਟੀ ਫਿਲਮ ਬਾਰਡਰ 2 ਦੀ ਸ਼ੂਟਿੰਗ ਮੁਕੰਮਲ ਕਰਨ ਤੋਂ ਬਾਅਦ ਅੱਜ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਕ ਹੋਏ। ਇਸ ਮੌਕੇ ਉਨ੍ਹਾਂ ਨੇ ਗੁਰੂ ਘਰ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪੰਜਾਬੀ ਸੱਭਿਆਚਾਰ ਅਤੇ ਸਿੱਖ ਧਰਮ ਪ੍ਰਤੀ ਆਦਰ ਵੀ ਜਤਾਇਆ। ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਅਹਾਨ ਨੇ ਦੱਸਿਆ ਕਿ ਮੈਂ ਸਿਰਫ ਤਿੰਨ ਦਿਨ ਲਈ ਅੰਮ੍ਰਿਤਸਰ ਆਇਆ ਸੀ ਪਰ ਇਥੋਂ ਦੀ ਵਾਤਾਵਰਣ, ਇਥੇ ਦੇ ਲੋਕ ਅਤੇ ਦਰਬਾਰ ਸਾਹਿਬ ਦਾ ਅਨੁਭਵ ਬੇਹੱਦ ਸ਼ਾਂਤਮਈ ਅਤੇ ਰੂਹਾਨੀ ਸੀ। ਅਹਾਨ ਸ਼ੈਟੀ ਨੇ ਇਹ ਵੀ ਕਿਹਾ ਕਿ ਬਾਰਡਰ 2 ਫਿਲਮ ਵਿੱਚ ਬਹੁਤ ਸਾਰੇ ਸੁਪਰਸਟਾਰ ਕੰਮ ਕਰ ਰਹੇ ਨੇ ਅਤੇ ਸਾਨੂੰ ਪੂਰਾ ਭਰੋਸਾ ਹੈ ਕਿ ਇਹ ਫਿਲਮ ਸਾਰੇ ਰਿਕਾਰਡ ਤੋੜੇਗੀ ਅਤੇ ਦੇਸ਼ ਦੇ ਲੋਕਾਂ ਨੂੰ ਬਹੁਤ ਪਸੰਦ ਆਵੇਗੀ। ਫਿਲਮ ਦੀ ਕਹਾਣੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਹੋਰ ਜ਼ਿਆਦਾ ਜਾਣਕਾਰੀ ਨਹੀਂ ਦੇ ਸਕਦਾ, ਪਰ ਇਹ ਫਿਲਮ 1971 ਦੀ ਭਾਰਤ-ਪਾਕਿਸਤਾਨ ਜੰਗ ਉੱਤੇ ਆਧਾਰਿਤ ਹੈ ਅਤੇ ਇਸ ਫਿਲਮ ਦਾ ਟੀਜ਼ਰ ਜਲਦ ਹੀ ਰਿਲੀਜ਼ ਕੀਤਾ ਜਾਵੇਗਾ। ਬਾਰਡਰ 2 ਵਿੱਚ ਸਨੀ ਦਿਓਲ, ਦਿਲਜੀਤ ਦੋਸਾਂਝ, ਵਰੁਣ ਧਵਨ ਅਤੇ ਅਹਾਨ ਸ਼ੈਟੀ ਸਮੇਤ ਕਈ ਹੋਰ ਮਸ਼ਹੂਰ ਅਦਾਕਾਰ ਸ਼ਾਮਿਲ ਹਨ। ਇਹ ਫਿਲਮ ਪਹਿਲੀ ਬਾਰਡਰ ਫਿਲਮ ਦੀ ਤਰ੍ਹਾਂ ਹੀ ਦੇਸ਼ਭਗਤੀ ਅਤੇ ਸੈਨਾ ਦੀ ਕੁਰਬਾਨੀ ਨੂੰ ਦਰਸਾਉਂਦੀ ਨਜ਼ਰ ਆਵੇਗੀ।