ਪੰਜਾਬ ਬਠਿੰਡਾ ਵਿਜੀਲੈਂਸ ਵੱਲੋਂ ਰਿਸ਼ਵਤ ਦੇ ਦੋਸ਼ ਹੇਠ ਏਐਸਆਈ ਤੇ ਦੋ ਹੋਲਦਾਰ ਕਾਬੂ; 20 ਹਜ਼ਾਰ ਰਿਸ਼ਵਤ ਲੈਂਦਿਆਂ ਨੂੰ ਰੰਗੇ ਹੱਥੀਂ ਕੀਤਾ ਗ੍ਰਿਫਤਾਰ; ਮੁਦਈ ਦੇ ਪਿਤਾ ਨੂੰ ਭੁੱਕੀ ਤੇ ਸ਼ਰਾਬ ਦੇ ਪਰਚੇ ਚੋਂ ਕੱਢਣ ਬਦਲੇ ਮੰਗੀ ਸੀ ਰਿਸ਼ਵਤ By admin - July 26, 2025 0 5 Facebook Twitter Pinterest WhatsApp ਵਿਜੀਲੈਂਸ ਬਿਊਰੋ ਨੇ ਬਠਿੰਡਾ ਦੇ ਥਾਣਾ ਤਲਵੰਡੀ ਸਾਬੋ ਵਿਖੇ ਤੈਨਾਤ ਇਕ ਏਐਸਆਈ ਤੇ ਦੋ ਹੈੱਡ ਕਾਂਸਟੇਬਲਾਂ ਨੂੰ 20 ਹਜ਼ਾਰ ਰਿਸ਼ਵਤ ਲੈਣ ਦੇ ਇਲਜਾਮ ਹੇਠ ਗ੍ਰਿਫਤਾਰ ਕੀਤਾ ਐ। ਵਿਜੀਲੈਂਸ ਨੇ ਤਿੰਨਾਂ ਨੂੰ ਟਰੈਕ ਲਗਾ ਕੇ ਰੰਗੇ ਹੱਥੀਂ ਕਾਬੂ ਕੀਤਾ ਐ। ਫੜੇ ਗਏ ਮੁਲਜ਼ਮਾਂ ਵਿਚ ਏਐੱਸਆਈ ਜਸਕੌਰ ਸਿੰਘ, ਹੈੱਡ ਕਾਂਸਟੇਬਲ ਕੁਲਵੀਰ ਸਿੰਘ ਅਤੇ ਹੈੱਡ ਕਾਂਸਟੇਬਲ ਕੁਲਵਿੰਦਰ ਸਿੰਘ ਸ਼ਾਮਲ ਹਨ। ਇਨ੍ਹਾਂ ਤਿੰਨਾਂ ਤੇ ਸ਼ਿਕਾਇਤਾ ਕਰਤਾ ਤੋਂ ਐਨਡੀਪੀਐਸ ਤੇ ਐਕਸਾਈਜ਼ ਐਕਟ ਤਹਿਤ ਦਰਜ ਕੇਸ ਵਿਚ ਰਾਹਤ ਦੇਣ ਬਦਲੇ 40 ਹਜ਼ਾਰ ਰਿਸ਼ਵਤ ਮੰਗਣ ਦਾ ਇਲਜ਼ਾਮ ਐ। ਵਿਜੀਲੈਂਸ ਨੇ ਸ਼ਿਕਾਇਤ ਦੇ ਆਧਾਰ ਤੇ ਤਿੰਨਾਂ ਨੂੰ ਜਾਲ ਵਿਛਾ ਕੇ 20 ਹਜ਼ਾਰ ਰਿਸ਼ਵਤ ਲੈਂਦਿਆਂ ਨੂੰ ਕਾਬੂ ਕੀਤਾ ਐ। ਵਿਜੀਲੈਂਸ ਬਿਊਰੋ ਦੇ ਸੂਤਰਾਂ ਮੁਤਾਬਕ ਇਹ ਰਿਸ਼ਵਤ ਥਾਣਾ ਤਲਵੰਡੀ ਸਾਬੋ ‘ਚ ਐੱਨ.ਡੀ.ਪੀ.ਐੱਸ. ਅਤੇ ਐਕਸਾਈਜ਼ ਐਕਟ ਦੇ ਤਹਿਤ ਦਰਜ ਕੇਸ ਵਿੱਚ ਰਹਿਤ ਦੇਣ ਦੇ ਇਵਜ਼ ਵਿੱਚ ਮੰਗੀ ਗਈ ਸੀ। ਸ਼ਿਕਾਇਤਕਰਤਾ ਕਰਨਵੀਰ ਸਿੰਘ ਪਿੰਡ ਕਲਾਲਵਾਲਾ ਨੇ ਵਿਜੀਲੈਂਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ 22 ਜੁਲਾਈ ਨੂੰ ਪੁਲਿਸ ਨੇ ਉਸ ਦੇ ਪਿਤਾ ਹਰਬੰਸ ਸਿੰਘ ਨੂੰ 15 ਕਿਲੋ ਚੂਰਾ ਪੋਸਤ, 20 ਲੀਟਰ ਗੈਰਕਾਨੂੰਨੀ ਸ਼ਰਾਬ ਅਤੇ 450 ਲੀਟਰ ਲਾਹਣ ਸਮੇਤ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਵਿਰੁੱਧ ਐੱਨ.ਡੀ.ਪੀ.ਐੱਸ. ਅਤੇ ਐਕਸਾਈਜ਼ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ। ਸ਼ਿਕਾਇਤਕਰਤਾ ਦਾ ਆਰੋਪ ਹੈ ਕਿ ਉਸ ਦੇ ਪਿਤਾ ਨੂੰ ਰਾਹਤ ਦੇਣ ਬਦਲੇ 20 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ। ਇਸ ਸਬੰਧੀ ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤ ਦਿੱਤੀ ਗਈ, ਜਿਸ ਤੋਂ ਬਾਅਦ ਵਿਜੀਲੈਂਸ ਟੀਮ ਵੱਲੋਂ ਜਾਲ ਬਿਛਾਇਆ ਗਿਆ ਤੇ ਤਿੰਨੋ ਪੁਲਿਸ ਮੁਲਾਜ਼ਮਾਂ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਗਿਆ। ਵਿਜੀਲੈਂਸ ਨੇ ਭ੍ਰਿਸ਼ਟਾਚਾਰ ਨਿਰੋਧਕ ਕਾਨੂੰਨ ਅਧੀਨ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।