ਪੰਜਾਬ ਕੈਪਟਨ ਅਮਰਿੰਦਰ ’ਤੇ ਵਰ੍ਹੇ ਕੁਲਦੀਪ ਧਾਲੀਵਾਲ; ਮਜੀਠੀਆ ਦੇ ਹੱਕ ’ਚ ਬੋਲਣ ’ਤੇ ਚੁੱਕੇ ਸਵਾਲ; ਕਿਹਾ, ਚਾਚਾ-ਭਤੀਜੇ ਵਾਲੇ ਰਿਸ਼ਤੇ ਦੀ ਸੱਚਾਈ ਆਈ ਸਾਹਮਣੇ By admin - July 26, 2025 0 5 Facebook Twitter Pinterest WhatsApp ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਬਿਕਰਮ ਮਜੀਠੀਆ ਦੇ ਹੱਕ ਵਿਚ ਪੋਸਟ ਪਾਉਣ ਲਈ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਘੇਰਿਆ ਐ। ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਵੇਲੇ ਗੁਟਕਾ ਸਾਹਿਬ ਹੱਥ ਵਿਚ ਫੜ ਕੇ ਨਸ਼ਿਆਂ ਖਿਲਾਫ ਕਾਰਵਾਈ ਲਈ ਸਹੁੰ ਚੁੱਕੀ ਸੀ ਪਰ ਸਰਕਾਰ ਬਣਨ ਤੋਂ ਬਾਅਦ ਬਿਕਰਮ ਮਜੀਠੀਆ ਨਾਲ ਚਾਚੇ ਭਤੀਜੇ ਦਾ ਰਿਸ਼ਤਾ ਕਾਇਮ ਕਰ ਲਿਆ ਸੀ। ਉਨ੍ਹਾਂ ਕਿਹਾ ਕਿ ਭਾਵੇਂ ਇਸ ਬਾਰੇ ਪੰਜਾਬ ਦੇ ਲੋਕ ਪਹਿਲਾਂ ਹੀ ਜਾਣੂ ਸਨ ਪਰ ਕੈਪਟਨ ਅਮਰਿੰਦਰ ਸਿੰਘ ਨੇ ਬਿਕਰਮ ਮਜੀਠੀਆ ਦੇ ਹੱਕ ਵਿਚ ਪੋਸਟ ਪਾ ਕੇ ਇਸ ਸੱਚਾਈ ਤੇ ਮੋਹਰ ਲਾ ਦਿੱਤੀ ਐ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਚੋਣਾਂ ਵੇਲੇ ਮਜੀਠੀਆ ਨੂੰ ਟੰਗਣ ਦੀਆਂ ਗੱਲਾਂ ਕਰਿਆ ਕਰਦੇ ਸੀ ਅਤੇ ਮੁੱਖ ਮੰਤਰੀ ਬਣਨ ਬਾਅਦ ਭੁੱਲ ਗਏ ਸੀ। ਉਨ੍ਹਾਂ ਕਿਹਾ ਕਿ ਕੈਪਟਨ ਦੀ ਪੋਸਟ ਨੇ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਦੇ ਬਿਆਨ ਤੇ ਵੀ ਮੋਹਰ ਲਗਾ ਦਿੱਤੀ ਐ, ਜਿਸ ਵਿਚ ਉਨ੍ਹਾਂ ਨੇ ਪਾਰਟੀ ਦੇ ਕੁੱਝ ਲੋਕਾਂ ਤੇ ਕਾਰਵਾਈ ਨਾ ਕਰਨ ਦੀ ਗੱਲ ਕਹੀ ਸੀ।