ਪੰਜਾਬ ਅੰਮ੍ਰਿਤਸਰ ’ਚ ਲੁੱਟ ਪੀੜਤ ਮਾਂ ਦੇ ਹੱਕ ’ਚ ਨਿਤਰਿਆ ਸਮਾਜ ਸੇਵੀ; ਮਾਤਾ ਨੂੰ 3 ਹਜ਼ਾਰ ਨਕਦੀ ਤੇ ਮਠਿਆਈ ਦਾ ਡੱਬਾ ਦੇ ਕੇ ਬੰਨਵਾਈ ਰੱਖੜੀ By admin - July 26, 2025 0 7 Facebook Twitter Pinterest WhatsApp ਅੰਮ੍ਰਿਤਸਰ ਦੇ ਸਮਾਜ ਸੇਵੀ ਸੁਖਰਾਜ ਸਿੰਘ ਸੋਹਲ ਨੇ ਲੁਟੇਰਿਆਂ ਦੀ ਲੁੱਟ ਦਾ ਸ਼ਿਕਾਰ ਬਣੀ ਬਜ਼ੁਰਗ ਨੂੰ ਖੋਹ ਕੀਤੀ ਰਕਮ ਵਾਪਸ ਕਰ ਕੇ ਵਿਲੱਖਣ ਕਾਰਜ ਕੀਤਾ ਐ। ਦਰਅਸਲ ਸੁਖਰਾਜ ਸਿੰਘ ਸੋਹਲ ਨੇ ਮਾਤਾ ਨਾਲ ਹੋਈ ਲੁੱਟ ਦੀ ਖਬਰ ਵੇਖਣ ਬਾਅਦ ਮਾਤਾ ਨਾਲ ਰਾਬਤਾ ਕਰਨ ਦਾ ਮੰਨ ਬਣਾਇਆ। ਸਮਾਜ ਸੇਵੀ ਨੇ ਮਾਤਾ ਨੂੰ ਖੋਹ ਹੋਏ 3 ਹਜ਼ਾਰ ਰੁਪਏ ਦੇਣ ਦੇ ਨਾਲ ਨਾਲ ਇਕ ਮਿਠਾਈ ਦਾ ਡੱਬਾ ਵੀ ਦਿੱਤਾ ਅਤੇ ਮਾਤਾ ਤੋਂ ਰੱਖੜੀ ਵੀ ਬੰਨਵਾਈ। ਲੁੱਟ ਹੋਈ ਰਕਮ ਜਿੰਨੇ ਪੈਸੇ ਵਾਪਸ ਮਿਲਣ ਤੇ ਬਜ਼ੁਰਜ ਮਾਤਾ ਕਾਫੀ ਨਜਰ ਆਈ। ਸਮਾਜ ਸੇਵੀ ਨੇ ਕਿਹਾ ਕਿ ਲੁਟੇਰੇ ਬਜ਼ੁਰਗ ਕੋਲੋਂ ਪੈਨਸ਼ਨ ਦੇ 3 ਹਜ਼ਾਰ ਖੋਹ ਕੇ ਫਰਾਰ ਹੋ ਗਏ ਸੀ। ਉਨ੍ਹਾਂ ਕਿਹਾ ਕਿ ਮਾਤਾ ਨੂੰ ਖੋਹੀ ਰਕਮ ਦੇਣ ਨਾਲ ਜਿੱਥੇ ਮਾਤਾ ਨੂੰ ਸਹਾਰਾ ਮਿਲਿਆ ਐ ਉੱਥੇ ਹੀ ਖੋਹ ਕਰਨ ਵਾਲੇ ਲੁਟੇਰਿਆਂ ਨੂੰ ਵੀ ਸ਼ਰਮ ਮਹਿਸੂਸ ਹੋਵੇਗੀ ਜਿਨ੍ਹਾਂ ਨੇ ਮਜਬੂਰ ਬਜ਼ੁਰਗ ਮਾਤਾ ਨਾਲ ਅਜਿਹਾ ਘਟੀਆ ਵਿਵਹਾਰ ਕੀਤਾ ਸੀ। ਦੱਸਣਯੋਗ ਐ ਕਿ ਬੀਤੇ ਦਿਨ ਮਾਤਾ ਨਾਲ ਉਸ ਵੇਲੇ ਖੋਹ ਹੋ ਗਈ ਸੀ ਜਦੋਂ ਉਹ ਦੋ ਮਹੀਨੇ ਬਾਅਦ ਬੁੜਾਪਾ ਪੈਨਸ਼ਨ ਕਢਵਾ ਕੇ ਘਰ ਵਾਪਸ ਪਰਤ ਰਹੀ ਸੀ। ਮਾਤਾ ਦੇ ਦੱਸਣ ਮੁਤਾਬਕ ਉਸ ਨੇ ਇਹ ਰਕਮ ਰੱਖੜੀ ਦੇ ਤਿਉਹਾਰ ਦੇ ਨੇੜੇ ਆਉਣ ਕਾਰਨ ਕਢਵਾਈ ਸੀ। ਇਹ ਖਬਰ ਸੁਣਨ ਤੋਂ ਬਾਅਦ ਅੰਮ੍ਰਿਤਸਰ ਦੇ ਰਹਿਣ ਵਾਲੇ ਸਮਾਜ ਸੇਵਕ ਸੁਖਰਾਜ ਸਿੰਘ ਸੋਹਲ ਨੇ ਮਾਤਾ ਨਾਲ ਰਾਬਤਾ ਬਣਾਇਆ ਅਤੇ ਇੱਕ ਮਿਠਾਈ ਦਾ ਡੱਬਾ ਅਤੇ ਰੱਖੜੀਆਂ ਅਤੇ ਆਪਣੀ ਨੇਕ ਕਮਾਈ ਵਿੱਚੋਂ ਦਸਵੰਧ ਕੱਢ ਕੇ 3 ਹਜ਼ਾਰ ਰੁਪਏ ਮਾਤਾ ਦੇ ਘਰ ਪਹੁੰਚ ਕੇ ਭੇਂਟ ਕੀਤੇ। ਮਾਤਾ ਦੇ ਦੱਸਣ ਮੁਤਾਬਕ ਉਸ ਨੇ ਪੈਨਸ਼ਨ ਦੇ ਪੈਸੇ ਤਿੰਨ ਹਜ਼ਾਰ ਰੁਪਏ ਨਾਲ ਰੱਖੜੀ ਤੇ ਆਪਣੀਆਂ ਧੀਆਂ ਨੂੰ ਦੇਣੇ ਸੀ, ਪੋਤੀਆਂ ਨੂੰ ਦੇਣੇ ਸੀ ਪਰ ਇਹ ਘਟਨਾ ਵਾਪਰਣ ਬਾਅਦ ਉਸ ਕੋਲ ਪੈਸੇ ਨਹੀਂ ਬਚੇ ਸੀ। ਮਾਤਾ ਦੇ ਦੱਸਣ ਮੁਤਾਬਕ ਉਹ ਚਾਰ ਭੈਣਾਂ ਇੱਕ ਭਰਾ ਸੀ, 30 ਸਾਲ ਪਹਿਲਾਂ ਉਹਨਾਂ ਦੇ ਭਰਾ ਦਾ ਐਕਸੀਡੈਂਟ ਹੋ ਗਿਆ ਸੀ, ਜਿਸ ਤੋਂ ਬਾਦ ਉਸ ਨੇ ਕਦੀ ਵੀ ਕਿਸੇ ਨੂੰ ਰੱਖੜੀ ਨਹੀਂ ਬੰਨੀ ਅੱਜ 30 ਸਾਲਾਂ ਬਾਅਦ ਜਿਵੇਂ ਮੇਰਾ ਭਰਾ ਵਾਪਸ ਆ ਗਿਆ ਅਤੇ ਉਹਨਾਂ ਨੂੰ ਰੱਖੜੀ ਬਣ ਕੇ ਬਹੁਤ ਖੁਸ਼ੀ ਹੋਈ। ਸੁਖਰਾਜ ਸਿੰਘ ਸੋਹਲ ਨੇ ਵੀ ਕਿਹਾ ਉਹਨਾਂ ਦੀ ਭੈਣ ਕਨੇਡਾ ਵਿੱਚ ਹੈ ਅਤੇ ਉਹਨਾਂ ਨੂੰ ਅਹਿਮ ਮਹਿਸੂਸ ਹੋ ਰਿਹਾ ਜਿਵੇਂ ਉਹਨਾਂ ਦੀ ਭੈਣ ਉਹਨਾਂ ਦੇ ਕੋਲ ਬੈਠੀ ਹੁੰਦੀ ਹੈ ਅਤੇ ਭੈਣ ਨੂੰ ਭਰਾ ਮਿਲ ਗਿਆ ਐ। ਉਨ੍ਹਾਂ ਨੇ ਪ੍ਰਸ਼ਾਸਨ ਨੂੰ ਕਿਹਾ ਕਿ ਘਟਨਾ ਲਈ ਜਿੰਮੇਵਾਰ ਨੌਜਵਾਨਾਂ ਨੂੰ ਫੜ ਕੇ ਸਲਾਖਾਂ ਪਿੱਛੇ ਸੁੱਟਿਆ ਜਾਵੇ ਤਾਂ ਜੋ ਕਿ ਅਜਿਹੀ ਘਟਨਾ ਮੁੜ ਨਾ ਵਾਪਰ ਸਕੇ।