ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਦੁਨੀਆ ਤੋਂ ਗਿਆ ਭਾਵੇਂ ਤਿੰਨ ਸਾਲ ਦਾ ਅਰਸਾ ਬੀਤ ਚੁੱਕਾ ਐ ਪਰ ਅੱਜ ਵੀ ਵੱਡੀ ਗਿਣਤੀ ਲੋਕ ਉਨ੍ਹਾਂ ਦੀ ਹਵੇਲੀ ਪਹੁੰਚ ਕੇ ਮਾਪਿਆਂ ਲਈ ਇਨਸਾਫ ਮੰਗ ਰਹੇ ਨੇ। ਇਸੇ ਤਹਿਤ ਹਰਿਆਣਾ ਦੇ ਸਿਰਸਾ ਅਧੀਨ ਆਉਂਦੇ ਪਿੰਡ ਤਲਵਾੜਾ ਖੁਰਦ ਵਾਸੀ ਨੌਜਵਾਨ ਸ਼ਿਵਰਾਤਰੀ ਮੌਕੇ ਹਰਿਦੁਆਰ ਤੋਂ ਦੂਜੀ ਪੈਦਲ ਕਾਵੜ ਯਾਤਰਾ ਕਰ ਕੇ ਪਿੰਡ ਮੂਸਾ ਪਹੁੰਚਿਆ ਅਤੇ ਸਿੱਧੂ ਦੇ ਖੇਤਾ ਵਿਚ ਬਣੀ ਸਮਾਰਕ ਤੇ ਕਾਵੜ ਰੱਖ ਕੇ ਸਿੱਧੂ ਮੂਸੇਵਾਲਾ ਲਈ ਇਨਸਾਫ ਦੀ ਮੰਗ ਕੀਤੀ। ਇਸ ਮੌਕੇ ਸਿੱਧੂ ਦੇ ਮਾਤਾ ਪਿਤਾ ਤੇ ਛੋਟੇ ਮੂਸੇਵਾਲਾ ਨੇ ਨੌਜਵਾਨ ਦਾ ਹਵੇਲੀ ਪਹੁੰਚਣ ਤੇ ਸਵਾਗਤ ਕੀਤਾ ਅਤੇ ਪਰਿਵਾਰ ਲਈ ਇਨਸਾਫ ਦੀ ਮੰਗਣ ਲਈ ਧੰਨਵਾਦ ਕੀਤਾ।
ਦੱਸਣਯੋਗ ਐ ਕਿ ਇਸ ਨੌਜਵਾਨ ਦੀ ਇਹ ਦੂਜੀ ਯਾਤਰਾ ਐ। ਨੌਜਵਾਨ ਦੇ ਦੱਸਣ ਮੁਤਾਬਕ ਉਹ ਹਰਿਦੁਆਰ ਯਾਤਰਾ ਤੇ ਗਿਆ ਸੀ ਅਤੇ 13 ਦਿਨਾਂ ਦੀ ਇਸ ਯਾਤਰਾ ਤੋਂ ਬਾਅਦ ਕਾਬੜ ਨੂੰ ਸਿੱਧੂ ਮੂਸੇਵਾਲਾ ਦੇ ਯਾਦਗਾਰ ਵਿਖੇ ਰੱਖ ਕੇ ਆਇਆ ਐ।