ਪੰਜਾਬ ਖਰੜ ਦੇ ਪਿੰਡ ਖੁੰਨੀ ਮਾਜਰਾ ਦੇ ਲੋਕਾਂ ਦੇ ਨਗਰ ਕੌਂਸਲ ਖਿਲਾਫ ਫੁੱਟਿਆ ਗੁੱਸਾ; ਸੜਕਾਂ ਦੀ ਮੰਦੀ ਹਾਲਤ ਨੂੰ ਲੈ ਕੇ ਨਗਰ ਕੌਂਸਲ ਖਿਲਾਫ਼ ਕੀਤਾ ਪ੍ਰਦਰਸ਼ਨ; ਪਿੰਡ ਦੀ ਕਰੋੜਾਂ ਰੁਪਏ ਦੀ ਜ਼ਮੀਨ ਹੜੱਪਣ ਦੇ ਬਾਵਜੂਦ ਨਹੀਂ ਕੀਤਾ ਵਿਕਾਸ By admin - July 25, 2025 0 3 Facebook Twitter Pinterest WhatsApp ਖਰੜ ਨਗਰ ਕੌਂਸਲ ਅਧੀਨ ਆਉਂਦੇ ਪਿੰਡ ਖੁੰਨੀ ਮਾਜਰੇ ਦੇ ਲੋਕਾਂ ਦੇ ਲੋਕਾਂ ਅੰਦਰ ਸੜਕਾਂ ਦੀ ਮੰਦੀ ਹਾਲਤ ਨੂੰ ਲੈ ਕੇ ਸਰਕਾਰ ਖਿਲਾਫ ਭਾਰੀ ਗੁੱਸਾ ਪਾਇਆ ਜਾ ਰਿਹਾ ਐ। ਇਸੇ ਨੂੰ ਲੈ ਕੇ ਅੱਜ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਖਰੜ ਨਗਰ ਕੌਂਸਲ ਅਤੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਮੀਡੀਆ ਨੂੰ ਪਿੰਡ ਦੀਆਂ ਸੜਕਾਂ ਦਿਖਾਉਂਦਿਆਂ ਲੋਕਾਂ ਨੇ ਕਿਹਾ ਕਿ ਸਰਕਾਰ ਨੇ ਪਿੰਡ ਦੀ ਅਰਬਾਂ ਰੁਪਏ ਦੀ ਜ਼ਮੀਨ ਆਪਣੇ ਅਧੀਨ ਲੈ ਲਈ ਐ ਪਰ ਪਿੰਡ ਦੇ ਵਿਕਾਸ ਤੇ ਇਕ ਧੇਲਾ ਵੀ ਨਹੀਂ ਖਰਚਿਆਂ। ਪਿੰਡ ਵਾਸੀਆਂ ਦਾ ਕਹਿਣਾ ਐ ਕਿ ਪੰਚਾਇਤ ਸਮੇਂ ਚੰਗੇ ਕੰਮ ਹੋ ਰਹੀ ਸੀ ਪਰ ਨਗਰ ਨਿਗਮ ਅਧੀਨ ਆਉਣ ਬਾਅਦ ਹਾਲਾਤ ਵਿਗੜ ਗਏ ਨੇ। ਉਨ੍ਹਾਂ ਕਿਹਾ ਕਿ ਨਗਰ ਨਿਗਮ ਨੂੰ 15 ਦਿਨ ਦਾ ਅਲਟੀਮੇਟਮ ਦਿੱਤਾ ਗਿਆ ਐ ਅਤੇ ਜੇਕਰ ਸੜਕਾਂ ਦੀ ਹਾਲਤ ਨਾ ਸੁਧਾਰੀ ਤਾਂ ਉਹ ਨੈਸ਼ਨਲ ਹਾਈਵੇ ਜਾਮ ਕਰਨ ਲਈ ਮਜਬੂਰ ਹੋਣਗੇ।