ਪੰਜਾਬ ਬਟਾਲਾ ’ਚ ਸਕੂਲ ਦੀ ਛੱਤ ਤੋਂ ਨਾਜਾਇਜ਼ ਲਾਹਣ ਬਰਾਮਦ; ਪ੍ਰਾਇਮਰੀ ਸਕੂਲ ਦੀ ਛੱਤ ਤੇ ਰੱਖਿਆ ਸੀ ਲਾਹਣ ਦਾ ਭਰਿਆ ਡਰੰਮ By admin - July 25, 2025 0 9 Facebook Twitter Pinterest WhatsApp ਬਟਾਲਾ ਪੁਲਿਸ ਨੇ ਐਕਸਾਈਜ ਵਿਭਾਗ ਦੀ ਮਦਦ ਨਾਲ ਨੇੜਲੇ ਪਿੰਡ ਖਤੀਬਾ ਵਿਖੇ ਰੇਡ ਕਰ ਕੇ ਨਾਜਾਇਜ਼ ਲਾਹਣ ਅਤੇ ਅਲਕੋਹਲ ਬਰਾਮਦ ਕੀਤੀ ਐ। ਗੁਪਤ ਸੂਚਨਾ ਦੇ ਆਧਾਰ ਤੇ ਕੀਤੀ ਗਈ ਰੇਡ ਦੌਰਾਨ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਛੱਤ ਤੋਂ ਲਾਹਣ ਦਾ ਡਰੰਮ ਬਰਾਮਦ ਕੀਤਾ ਐ। ਇਸ ਤੋਂ ਇਲਾਵਾ ਖਾਲੀ ਪਲਾਟ ਵਿਚੋਂ ਇਕ ਡਰੰਮ ਅਲਕੋਹਲ ਬਰਾਮਦ ਕੀਤੀ ਐ, ਜਿਸ ਦੀ ਵਰਤੋਂ ਨਕਲੀ ਸ਼ਰਾਬ ਬਣਾਉਣ ਲਈ ਕੀਤੀ ਜਾਣੀ ਸੀ। ਮੌਕੇ ਤੇ ਮੌਜੂਦ ਅਧਿਕਾਰੀ ਮੁਤਾਬਕ ਇਸ ਅਲਕੋਹਲ ਜ਼ਰੀਏ ਬਿਨਾਂ ਭੱਠੀ ਤੋਂ ਸ਼ਰਾਬ ਬਣਾਈ ਜਾਂਦੀ ਐ, ਜੋ ਜ਼ਹਿਰੀਲੀ ਵੀ ਹੋ ਸਕਦੀ ਐ। ਪੁਲਿਸ ਨੇ ਲਾਹਣ ਅਤੇ ਅਲਕੋਹਲ ਨੂੰ ਜਬਤ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।