ਪੰਜਾਬ ਅੰਮ੍ਰਿਤਸਰ ਦੇ ਇਸਲਾਮਾਬਾਦ ਇਲਾਕੇ ’ਚ ਕਤਲ ਦੀ ਘਟਨਾ; ਪੁਲਿਸ ਨੇ ਮੁੱਖ ਆਰੋਪੀ ਨੂੰ ਗ੍ਰਿਫਤਾਰ ਕਰ ਕੇ ਜਾਂਚ ਕੀਤੀ ਸ਼ੁਰੂ By admin - July 24, 2025 0 3 Facebook Twitter Pinterest WhatsApp ਅੰਮ੍ਰਿਤਸਰ ਦੇ ਇਸਲਾਮਾਬਾਦ ਇਲਾਕੇ ਵਿਚ ਕਤਲ ਦੀ ਘਟਨਾ ਵਾਪਰਨ ਦੀ ਖਬਰ ਐ। ਮ੍ਰਿਤਕ ਦੀ ਪਛਾਣ ਕ੍ਰਿਸ਼ਨ ਵਜੋਂ ਹੋਈ ਐ, ਜੋ ਇਲਾਕੇ ਵਿਚ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ। ਮ੍ਰਿਤਕ ਦਾ ਕਸੂਰ ਸਿਰਫ ਐਨਾ ਹੀ ਸੀ ਕਿ ਉਸ ਨੇ ਬੀਤੇ ਦਿਨ ਦੋ ਧਿਰਾਂ ਵਿਚਾਲੇ ਹੋਏ ਝਗੜੇ ਨੂੰ ਛੁਡਵਾ ਕੇ ਰਾਜੀਨਾਮਾ ਕਰਵਾਇਆ ਸੀ। ਇਸੇ ਨੂੰ ਲੈ ਕੇ ਮੰਨਾ ਨਾਮ ਦੇ ਨੌਜਵਾਨ ਨੇ ਦਾਤਰ ਨਾਲ ਹਮਲਾ ਕਰ ਕੇ ਕ੍ਰਿਸ਼ਨ ਦਾ ਕਤਲ ਕਰ ਦਿੱਤਾ। ਪੁਲਿਸ ਦੀ ਮੁਢਲੀ ਜਾਂਚ ਮੁਤਾਬਕ ਹਮਲਾਵਰ ਨੂੰ ਕ੍ਰਿਸ਼ਨ ਦੀ ਦੁਕਾਨ ’ਤੇ ਬੈਠਦੇ ਨੌਜਵਾਨਾਂ ਦੇ ਆਪਣੀ ਪਤਨੀ ’ਤੇ ਮਾੜੀ ਨਜ਼ਰ ਰੱਖਣ ਦਾ ਸ਼ੱਕ ਸੀ, ਜਿਸ ਦੇ ਚਲਦਿਆਂ ਉਸ ਨੇ ਕ੍ਰਿਸ਼ਨ ਨੂੰ ਨਿਸ਼ਾਨਾ ਬਣਾਇਆ। ਪੁਲਿਸ ਨੇ ਮੁੱਖ ਮੁਲਜਮ ਨੂੰ ਗ੍ਰਿਫਤਾਰ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਐ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਮੁੱਖ ਮੁਲਜਮ ਮੰਨਾਂ ਨੇ ਮੰਨਿਆ ਕਿ ਇਲਾਕੇ ਦੇ ਕੁਝ ਨੌਜਵਾਨ ਕ੍ਰਿਸ਼ਨ ਦੀ ਦੁਕਾਨ ‘ਤੇ ਬੈਠਦੇ ਸਨ ਅਤੇ ਉਹਨੂੰ ਸ਼ੱਕ ਸੀ ਕਿ ਇਹਨਾਂ ਦਾ ਉਸਦੀ ਪਤਨੀ ਨਾਲ ਕੋਈ ਗਲਤ ਰਿਸ਼ਤਾ ਹੋ ਸਕਦਾ ਹੈ। ਇਹੀ ਸ਼ੱਕ ਕਤਲ ਦੀ ਵਜ੍ਹਾ ਬਣਿਆ ਐ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੁੱਖ ਦੋਸ਼ੀ ਮੰਨਾ ਨੂੰ ਗ੍ਰਿਫਤਾਰ ਕਰ ਲਿਆ। ਉਸਦੇ ਨਾਲ ਕ੍ਰਿਸ਼ ਨਾਮਕ ਇਕ ਹੋਰ ਨੌਜਵਾਨ ਨੂੰ ਵੀ ਫੜਿਆ ਗਿਆ, ਜੋ ਕਿ 18 ਸਾਲਾਂ ਦਾ ਹੈ, ਜਿਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ। ਪੁਲਿਸ ਨੇ ਇਸ ਮਾਮਲੇ ਵਿਚ ਡੀਪੂ, ਜਸਵਾਲ ਅਤੇ ਟਿੱਕੀ ਨਾਮ ਦੇ ਨੌਜਵਾਨਾਂ ਤੇ ਵੀ ਪਰਚਾ ਦਰਜ ਕੀਤਾ ਐ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸਿੱਟੀ ਪੁਲਿਸ ਕਮਿਸ਼ਨਰ ਨੇ ਖਾਸ ਟੀਮਾਂ ਬਣਾਈਆਂ ਹਨ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਬਾਕੀ ਦੋਸ਼ੀ ਵੀ ਜਲਦੀ ਗ੍ਰਿਫਤਾਰ ਕਰ ਲਏ ਜਾਣਗੇ। ਇਸ ਘਟਨਾ ਨੇ ਇਲਾਕੇ ਵਿੱਚ ਖੌਫ ਦਾ ਮਾਹੌਲ ਬਣਾਇਆ ਹੈ।