ਫਰੀਦਕੋਟ ਬੈਂਕ ਫਰਾਡ ਮਾਮਲੇ ’ਚ ਕਿਸਾਨਾਂ ਦੀ ਐਂਟਰੀ; ਕਿਸਾਨ ਜਥੇਬੰਦੀਆਂ ਨੇ ਧਰਨਾ ਦੇ ਮੰਗਿਆ ਇਨਸਾਫ਼; ਸੀਨੀਅਰ ਅਧਿਕਾਰੀ ਦੇ ਭਰੋਸੇ ਬਾਅਦ ਚੁੱਕਿਆ ਧਰਨਾ

0
4

ਫਰੀਦਕੋਟ ਦੇ ਸਾਦਿਕ ਵਿਖੇ ਐਸਬੀਆਈ ਬੈਂਕ ਵਿਚ ਹੋਏ ਘਪਲਾ ਮਾਮਲੇ ਵਿਚ ਕਿਸਾਨ ਜਥੇਬੰਦੀਆਂ ਦੀ ਐਂਟਰੀ ਹੋ ਗਈ ਐ। ਕਿਸਾਨ ਜਥੇਬੰਦੀਆਂ ਨੇ ਪੀੜਤਾਂ ਦੇ ਹੱਕ ਵਿਚ ਨਿਤਰਦਿਆਂ ਬੈਂਕ ਅੱਗੇ ਧਰਨਾ ਦੇ ਕੇ ਇਨਸਾਫ ਦੀ ਮੰਗ ਕੀਤੀ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੇ ਬੈਂਕ ਅਧਿਕਾਰੀ ਪ੍ਰਵੇਸ਼ ਸੋਨੀ ਨੇ ਸਾਰੇ ਗ੍ਰਾਹਕਾਂ ਨੂੰ 90 ਦਿਨਾਂ ਦੇ ਅੰਦਰ ਅੰਦਰ ਸਾਰੇ ਗ੍ਰਾਹਕਾਂ ਦੀ ਵਿਆਜ਼ ਸਮੇਤ ਅਦਾਇਗੀ ਦਾ ਭਰੋਸਾ ਦਿੱਤਾ ਐ।
ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਐ ਐਸਬੀਆਈ ਆਪਣੇ ਗ੍ਰਾਹਕਾਂ ਦੇ ਨਾਲ ਖੜ੍ਹੀ ਐ। ਇਸ ਤੋਂ ਬਾਅਦ ਕਿਸਾਨਾਂ ਨੇ ਧਰਨਾ ਸਮਾਪਤ ਕਰ ਦਿੱਤਾ। ਇਸ ਮੌਕੇ ਇਮਰਪੁਵਮੈਂਟ ਟ੍ਰਸਟ ਦੇ ਚੇਅਰਮੈਨ ਗਗਨਦੀਪ ਧਾਲੀਵਾਲ ਅਤੇ ਨਾਇਬ ਤਹਿਸੀਲਦਾਰ ਹਰਸ਼ ਗੋਇਲ ਵੀ ਮੌੱਕੇ ਤੇ ਪੁੱਜੇ ਅਤੇ ਬੈੰਕ ਅਧਿਕਾਰੀਆਂ ਨਾਲ ਗੱਲਬਾਤ ਕੀਤੀ।
ਇਸ  ਮੌਕੇ  ਇਮਪ੍ਰੂਵਮੇਂਟ ਟ੍ਰਸ੍ਟ ਫਰੀਦਕੋਟ ਦੇ ਚੇਅਰਮੈਨ ਗਗਨਦੀਪ ਧਾਲੀਵਾਲ ਨੇ ਕਿਹਾ ਕਿ ਫਰੀਦਕੋਟ ਪੁਲਿਸ ਬੜੀ ਬਰੀਕੀ ਨਾਲ ਜਾਂਚ ਕਰ ਰਹੀ ਹੈ ਅਤੇ ਦੋਸ਼ੀ ਦੋਸ਼ੀ ਨੂੰ ਜਲਦੀ ਹੀ ਫੜ ਲਿਆ ਜਾਵੇਗਾ ਅਤੇ ਲੋਕਾਂ ਨੂੰ ਉਨ੍ਹਾਂ ਦੀ ਮੇਹਨਤ ਦਾ ਇਕ ਇਕ ਪੈਸਾ ਮਿਲੇਗਾ।
ਇਸ ਮੌਕੇ ਰੀਜਨਲ ਅਫਸਰ ਪ੍ਰਵੇਸ਼ ਸੋਨੀ ਨੇ ਦੱਸਿਆ ਕਿ ਹੁਣ ਤੱਕ 90 ਲੋਕਾਂ ਵੱਲੋਂ ਸ਼ਿਕਾਇਤ ਦਿੱਤੀ ਗਈ ਹੈ ਜਿਨ੍ਹਾਂ ਨਾਲ ਫਰਾਡ ਹੋਇਆ ਹੈ ਜਲਦ ਹੀ ਇਨ੍ਹਾਂ ਸ਼ਿਕਾਇਤਾਂ ਦੀ ਜਾਂਚ ਕਰ ਠੱਗੀ ਦੀ ਰਕਮ ਦਾ ਹਿਸਾਬ ਲਗਾਇਆ ਜਾਵੇਗਾ ਅਤੇ ਉਨ੍ਹਾਂ ਨੇ ਭਰੋਸਾ ਦਿੱਤਾ ਕਿ 90 ਦਿਨਾਂ ਦੇ ਅੰਦਰ ਅੰਦਰ ਗ੍ਰਾਹਕਾਂ ਦਾ ਪੈਸਾ ਸਮੇਤ ਵਿਆਜ ਉਨ੍ਹਾਂ ਨੂੰ ਵਾਪਸ ਕੀਤਾ ਜਾਵੇਗਾ ਅਤੇ ਬੈਂਕ ਸਟਾਫ ਦਿਨ ਰਾਤ ਇੱਕ ਕਰ ਇਸ ਮਾਮਲੇ ਨੂੰ ਸੁਲਝਾਉਣ ਦਾ ਯਤਨ ਕਰਨਗੇ।

LEAVE A REPLY

Please enter your comment!
Please enter your name here