ਸੰਗਰੂਰ ਸਿਹਤ ਮਹਿਕਮੇ ਦਾ ਨਿੱਜੀ ਛੁਡਾਊ ਕੇਂਦਰ ’ਤੇ ਛਾਪਾ; ਵਿਭਾਗ ਨੇ ਸੈਂਟਰ ਨੂੰ ਸੀਲ ਕਰ ਕੇ ਅਗਲੀ ਜਾਂਚ ਕੀਤੀ ਸ਼ੁਰੂ; ਬਿਨਾਂ ਲਾਇਸੈਂਸ ਤੋਂ ਕੇਂਦਰ ਅੰਦਰ ਰੱਖੇ ਹੋਏ ਸੀ 18 ਮਰੀਜ਼

0
3

ਸੰਗਰੂਰ ਸਿਹਤ ਵਿਭਾਗ ਨੇ ਧੂਰੀ ਵਿਖੇ ਚੱਲ ਰਹੇ ਫਰਜ਼ੀ ਨਸ਼ਾ ਛੁਡਾਊ ਕੇਂਦਰ ਖਿਲਾਫ ਕਾਰਵਾਈ ਕਰਦਿਆਂ ਸੈਂਟਰ ਨੂੰ ਸੀਲ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਜਾਣਕਾਰੀ ਅਨੁਸਾਰ ਗੁਰੂ ਕਿਰਪਾ ਸ਼ਫਾ ਫਾਊਂਡੇਸ਼ਨ ਦੇ ਨਾਮ ਹੇਠ ਚੱਲ  ਰਹੇ ਇਸ ਨਿੱਜੀ ਸੈਂਟਰ ਖਿਲਾਫ 2023 ਵਿਚ ਵੀ ਕਾਰਵਾਈ ਕੀਤੀ ਗਈ ਸੀ। ਉਸ ਵੇਲੇ ਵਿਭਾਗ ਨੇ ਸੈਂਟਰ ਨੂੰ ਸੀਲ ਕਰ ਦਿੱਤਾ ਗਿਆ ਸੀ ਪਰ ਇਸ ਦੇ ਬਾਵਜੂਦ ਇਹ ਸੈਂਟਰ ਬਿਨਾਂ ਲਾਇਸੈਂਸ ਤੋਂ ਚਾਲੂ ਰੱਖਿਆ ਹੋਇਆ ਸੀ। ਵਿਭਾਗ ਨੇ ਇੱਥੇ ਰੱਖੇ ਗਏ 18 ਮਰੀਜ਼ਾਂ ਵਿਚੋਂ 12 ਨੂੰ ਉਨ੍ਹਾਂ ਦੇ ਪਰਿਵਾਰਾਂ ਹਵਾਲੇ ਕਰ ਦਿੱਤਾ ਐ ਜਦਕਿ 6 ਨੂੰ ਸਰਕਾਰੀ ਨਸ਼ਾ ਛੁਡਾਉ ਕੇਂਦਰ ਵਿਖੇ ਸ਼ਿਫਟ ਕਰ ਦਿੱਤਾ ਗਿਆ ਐ।
ਜਾਣਕਾਰੀ ਅਨੁਸਾਰ ਡਿਪਟੀ ਕਮਿਸ਼ਨਰ ਸੰਗਰੂਰ ਹੇ ਹਿਊਮਨ ਰਾਈਟ ਵੱਲੋਂ ਸ਼ਿਕਾਇਤ ਆਈ ਸੀ ਕਿ ਇੱਥੇ ਨਸ਼ਾ ਛੱਡਣ ਆਏ ਮਰੀਜ਼ਾਂ ਦੇ ਨਾਲ ਕੁੱਟਮਾਰ ਹੁੰਦੀ ਹੈ ਜਿਸ ਤੋਂ ਬਾਅਦ ਡਾਕਟਰਾਂ ਦੇ ਅਤੇ ਪੁਲਿਸ ਦੀ ਟੀਮ ਦੇ ਵੱਲੋਂ ਇਸ ਕੇਂਦਰ ਦੇ ਉੱਪਰ ਰੇਡ ਕੀਤੀ ਗਈ। ਰੇਡ ਦੌਰਾਨ ਇੱਥੋਂ 18 ਮਰੀਜ਼ ਪਾਏ ਗਏ ਜਿਨਾਂ ਦੇ ਵਿੱਚੋਂ ਡਾਕਟਰਾਂ ਤੇ ਪੁਲਿਸ ਵੱਲੋਂ ਉਹਨਾਂ ਦੇ ਪਰਿਵਾਰਾਂ ਨੂੰ ਫੋਨ ਕੀਤਾ ਗਿਆ ਅਤੇ 12 ਮਰੀਜ਼ਾਂ ਦੇ ਪਰਿਵਾਰਾਂ ਨੂੰ ਬੁਲਾ ਕੇ ਉਹਨਾਂ ਦੇ ਮਰੀਜ਼ ਉਹਨਾਂ ਨੂੰ ਸੌਂਪ ਦਿੱਤੇ ਗਏ ਅਤੇ ਸਮਝਾਇਆ ਗਿਆ ਕਿ ਬਿਨਾਂ ਲਾਇਸੈਂਸ ਦੇ ਨਸ਼ਾ ਛੜਾਓ ਕੇਂਦਰ ਵਿੱਚ ਇਸ ਤਰੀਕੇ ਦੇ ਨਾਲ ਆਪਣੇ ਬੱਚਿਆਂ ਨੂੰ ਦਾਖਲ ਨਾ ਕਰਵਾਓ।
ਡਾਕਟਰ ਇਸ਼ਾਨ ਪ੍ਰਕਾਸ਼ ਨੇ ਦੱਸਿਆ ਕਿ ਛੇ ਮਰੀਜ਼ ਜਿਨਾਂ ਦੇ ਪਰਿਵਾਰਾਂ ਦੇ ਨਾਲ ਸੰਪਰਕ ਨਹੀਂ ਹੋ ਪਾਇਆ ਉਹਨਾਂ ਨੂੰ ਅਸੀਂ ਪਿੰਡ ਘਾਬਦਾ ਵਿਖੇ ਬਣੇ ਹੋਏ ਸਰਕਾਰੀ ਨਸ਼ਾ ਛੁੜਾਓ ਕੇਂਦਰ ਵਿੱਚ ਦਾਖਿਲ ਕਰ ਰਹੇ ਹਾਂ। ਉਹਨਾਂ ਆਮ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਅਗਰ ਤੁਸੀਂ ਆਪਣੇ ਬੱਚੇ ਦਾ ਨਸ਼ੇ ਤੋਂ ਇਲਾਜ ਕਰਵਾਉਣਾ ਚਾਹੁੰਦੇ ਹੋ ਤਾਂ ਹਮੇਸ਼ਾ ਲਾਈਸੈਂਸ ਚੈੱਕ ਕਰਕੇ ਹੀ ਉੱਥੇ ਆਪਣੇ ਬੱਚੇ ਨੂੰ ਦਾਖਲ ਕਰਵਾਓ ਇਸ ਤਰੀਕੇ ਨਾਲ ਬਿਨਾਂ ਲਾਈਸੈਂਸ ਵਾਲੇ ਨਸ਼ਾ ਛੜਾਓ ਕੇਂਦਰ ਦੇ ਵਿੱਚ ਤੁਹਾਡੇ ਬੱਚਿਆਂ ਨਾਲ ਕੁੱਟਮਾਰ ਅਤੇ ਦੁਰਵਿਵਹਾਰ ਹੋ ਸਕਦਾ ਐ।

LEAVE A REPLY

Please enter your comment!
Please enter your name here