ਪੰਜਾਬ ਗੁਰਦਾਸਪੁਰ ਚਾਇਲਡ ਵੈਲਫੇਅਰ ਵੱਲੋਂ 6 ਬੱਚਿਆਂ ਦਾ ਰੈਸਕਿਊ; ਬੇਲਪੁਰੀ ਵੇਚਦਿਆਂ ਨੂੰ ਹਿਰਾਸਤ ’ਚ ਲੈ ਕੇ ਜਾਂਚ ਕੀਤੀ ਸ਼ੁਰੂ By admin - July 24, 2025 0 3 Facebook Twitter Pinterest WhatsApp ਪੰਜਾਬ ਸਰਕਾਰ ਦੀ ਜੀਵਨ ਜੋਤ ਮੁਹਿੰਮ ਤਹਿਤ ਪ੍ਰਸ਼ਾਸਨ ਵੱਖ ਵੱਖ ਸ਼ਹਿਰਾਂ ਵਿਚੋਂ ਭੀਖ ਮੰਗਦੇ ਬੱਚਿਆਂ ਦਾ ਰੈਸਕਿਊ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸੇ ਤਹਿਤ ਗੁਰਦਾਸਪੁਰ ਵਿਖੇ ਵੀ ਚਾਇਲਡ ਪ੍ਰੋਟੈਕਸ਼ਨ ਅਤੇ ਚਾਇਲਡ ਵੈਲਫੇਅਰ ਵੱਲੋਂ ਪੁਲਿਸ ਟੀਮ ਨਾਲ ਸੜਕਾਂ ਦਾ ਜਾਇਜ਼ਾ ਲਿਆ ਗਿਆ ਤੇ ਭੀਖ ਮੰਗਦੇ 6 ਅਤੇ ਬੇਲਪੁਰੀ ਵੇਚਦੇ 3 ਬੱਚਿਆਂ ਨੂੰ ਫੜਿਆ ਗਿਆ ਐ। ਚਾਇਲਡ ਪ੍ਰੋਟੈਕਸ਼ਨ ਅਧਿਕਾਰੀ ਸੁਨੀਲ ਜੋਸ਼ੀ ਅਤੇ ਚਾਇਲਡ ਵੈਲਫੇਅਰ ਦੇ ਚੇਅਰ ਪਰਸਨ ਸੁੱਚਾ ਸਿੰਘ ਮੁਲਤਾਨੀ ਦੇ ਦੱਸਣ ਮੁਤਾਬਕ ਬੇਲਪੁਰੀ ਵੇਚ ਰਹੇ ਬੱਚਿਆਂ ਨੇ ਠੇਕੇਦਾਰ ਲਈ ਕੰਮ ਕਰਨ ਦਾ ਇਕਸਾਫ ਕੀਤਾ ਐ। ਟੀਮ ਵੱਲੋਂ ਠੇਕੇਦਾਰ ਨੂੰ ਬੁਲਾ ਕੇ ਕਾਰਵਾਈ ਕੀਤੀ ਜਾ ਰਹੀ ਐ। ਇਸੇ ਤਰ੍ਹਾਂ ਮੰਗਦੇ ਫੜੇ ਗਏ ਬੱਚਿਆਂ ਦਾ ਡੀਐਨਏ ਟੈਸਟ ਹੋਵੇਗਾ ਅਤੇ ਉਸ ਤੋਂ ਬਾਅਦ ਹੀ ਅਗਲੇ ਦੀ ਕਾਰਵਾਈ ਕੀਤੀ ਜਾਵੇਗੀ। ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਭੀਖ ਮੰਗਣ ਵਾਲੇ ਬੱਚਿਆਂ ਨੂੰ ਕਿਡਨੈਪਰਾ ਤੋਂ ਮੁਕਤ ਕਰਾਉਣ ਅਤੇ ਭੀਖ ਮੰਗਣ ਦੀ ਪ੍ਰਵਿਰਤੀ ਨੂੰ ਠੱਲ ਪਾਉਣ ਲਈ ਜੀਵਨ ਜੋਤ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ ਜਿਸ ਦੇ ਤਹਿਤ ਸੜਕਾਂ ਤੇ ਭੀਖ ਮੰਗਦੇ ਬੱਚਿਆਂ ਦੇ ਡੀਐਨਏ ਟੈਸਟ ਕਰਵਾਏ ਜਾਣਗੇ। ਜੇਕਰ ਬੱਚਿਆਂ ਦੇ ਡੀਐਨਏ ਇਨ੍ਹਾਂ ਦੀ ਸੰਭਾਲ ਕਰ ਰਹੇ ਜੋੜਿਆਂ ਨਾਲ ਮਿਲ ਜਾਣਗੇ ਤਾਂ ਇਨ੍ਹਾਂ ਨੂੰ ਮਾਂ ਬਾਪ ਨੂੰ ਵਾਪਸ ਕਰ ਦਿੱਤਾ ਜਾਇਆ ਜਾਣਗੇ ਪਰ ਨਾਲ ਹੀ ਮਾਂ ਬਾਪ ਨੂੰ ਵਾਰਨਿੰਗ ਦਿੱਤੀ ਜਾਏਗੀ ਕਿ ਅੱਗੇ ਤੋਂ ਇਹ ਬੱਚੇ ਸੜਕ ਤੇ ਭੀਖ ਮੰਗਦੇ ਨਜ਼ਰ ਆਏ ਤਾਂ ਉਹਨਾਂ ਖਿਲਾਫ ਮਾਮਲਾ ਦਰਜ ਕੀਤਾ ਜਾਵੇਗਾ। ਜੇਕਰ ਡੀਐਨਏ ਨਹੀਂ ਮਿਲਦਾ ਤਾਂ ਬੱਚਿਆਂ ਨੂੰ ਚਾਇਲਡ ਹੋਮ ਵਿਖੇ ਭੇਜ ਦਿੱਤਾ ਜਾਏਗਾ ਜਿੱਥੇ ਜਦੋਂ ਤੱਕ ਉਹਨਾਂ ਦੇ ਅਸਲੀ ਮਾਂ ਬਾਪ ਨਹੀਂ ਮਿਲਦੇ ਸਰਕਾਰ ਇਹਨਾਂ ਬੱਚਿਆਂ ਦੀ ਪਰਵਰਿਸ਼ ਕਰੇਗੀ।