ਪੰਜਾਬ ਲੁਧਿਆਣਾ ਦੇ ਤਾਜਪੁਰ ਰੋਡ ਇਲਾਕੇ ’ਚ ਗੁੰਡਗਰਦੀ ਦਾ ਨੰਗਾ ਨਾਚ; ਰੰਜ਼ਿਸ਼ ਤਹਿਤ 25-30 ਨੌਜਵਾਨਾਂ ਨੇ ਘਰ ’ਤੇ ਕੀਤਾ ਹਮਲਾ; ਘਟਨਾ ਸੀਸੀਟੀਵੀ ’ਚ ਕੈਦ, ਪੁਲਿਸ ਕਰ ਰਹੀ ਜਾਂਚ By admin - July 24, 2025 0 3 Facebook Twitter Pinterest WhatsApp ਲੁਧਿਆਣਾ ਦੇ ਤਾਜਪੁਰ ਰੋਡ ’ਤੇ 25-30 ਹਮਲਾਵਰਾਂ ਵੱਲੋਂ ਇਕ ਘਰ ’ਤੇ ਹਮਲਾ ਕਰਨ ਦੀ ਖਬਰ ਸਾਹਮਣੇ ਆਈ ਐ। ਹਮਲੇ ਦੀ ਵਜ੍ਹਾ ਨੌਜਵਾਨਾਂ ਦੀ ਆਪਸੀ ਰੰਜ਼ਿਸ਼ ਦੱਸੀ ਜਾ ਰਹੀ ਐ। ਹਮਲੇ ਦੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਐ, ਜਿਸ ਵਿਚ ਨੌਜਵਾਨਾਂ ਦੀ ਭੀੜ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਇਕ ਘਰ ਦੇ ਗੇਟ ਤੇ ਹਮਲਾ ਕਰਦੇ ਦਿਖਾਈ ਦੇ ਰਹੇ ਨੇ। ਹਮਲਾਵਰਾਂ ਨੇ ਗਲੀ ਵਿਚ ਖੜ੍ਹੇ ਮੋਟਰ ਸਾਈਕਲਾਂ ਨੂੰ ਵੀ ਨਹੀਂ ਬਖਸ਼ਿਆ ਅਤੇ ਵਾਹਨਾਂ ਦੀ ਬੂਰੀ ਤਰ੍ਹਾਂ ਭੰਨਤੋੜ ਕੀਤੀ। ਇਸੇ ਦੌਰਾਨ ਲੋਕਾਂ ਨੇ ਤਿੰਨ ਜਣਿਆਂ ਨੂੰ ਕਾਬੂ ਵੀ ਕੀਤਾ ਐ। ਪੀੜਤ ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਇਨਸਾਫ ਦੀ ਮੰਗ ਕੀਤੀ ਐ। ਪੁਲਿਸ ਨੇ ਪਰਿਵਾਰ ਦੇ ਬਿਆਨਾਂ ਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਐ।